ਪਿਆਰ ‘ਚ ਅੰਨ੍ਹੇ ਹੋਏ ਪੁਲਿਸ ਮੁਲਾਜ਼ਮ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਦੀ ਕੀਤੀ ਕੁੱਟਮਾਰ

fight
ਪਿਆਰ 'ਚ ਅੰਨ੍ਹੇ ਹੋਏ ਪੁਲਿਸ ਮੁਲਾਜ਼ਮ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਦੀ ਕੀਤੀ ਕੁੱਟਮਾਰ

ਪਿਆਰ ‘ਚ ਅੰਨ੍ਹੇ ਹੋਏ ਪੁਲਿਸ ਮੁਲਾਜ਼ਮ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਦੀ ਕੀਤੀ ਕੁੱਟਮਾਰ,ਗੁਰਦਾਸਪੁਰ: ਗੁਰਦਾਸਪੁਰ ਦੇ ਧਾਰੀਵਾਲ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਥੇ ਇੱਕ ਪੁਲਿਸ ਮੁਲਾਜ਼ਮ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਦੀ ਕੁੱਟਮਾਰ ਕਰ ਦਿੱਤੀ।

ਹੋਰ ਪੜ੍ਹੋ:ਪਤੀ ਤੋਂ ਤੰਗ ਹੋ ਕੇ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਜਾਣੋ ਮਾਮਲਾ

ਇਸ ਮਾਮਲੇ ਸਬੰਧੀ ਸਥਾਨਕ ਸਹਾਇਕ ਸਬ ਇੰਸਪੈਕਟਰ ਜਗਦੀਸ਼ ਸਿੰਘ ਨੇ ਦਾ ਕਹਿਣਾ ਹੈ ਕਿ ਪੀੜਤ ਦਲਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਪੁਲਿਸ ਕਰਮਚਾਰੀ ਰਣਜੀਤ ਸਿੰਘ ਵਾਸੀ ਦੀਪੋਵਾਲ ਦੇ ਨਾਲ ਹੋਇਆ ਸੀ ਤੇ ਦੋ ਬੱਚੇ ਵੀ ਹਨ।

ਪਰ ਕੁਝ ਸਮੇਂ ਤੋਂ ਉਸ ਦਾ ਪਤੀ ਰਣਜੀਤ ਸਿੰਘ ਜੋ ਗੁਰਦਾਸਪੁਰ ਜੇਲ ‘ਚ ਤਾਇਨਾਤ ਹੈ ਆਪਣੇ ਨਾਲ ਇਕ ਔਰਤ ਨੂੰ ਘਰ ਲੈ ਕੇ ਆਉਣਾ ਸ਼ੁਰੂ ਹੋ ਗਿਆ।

ਹੋਰ ਪੜ੍ਹੋ:ਅਕਾਲੀ ਭਾਜਪਾ ਵਫ਼ਦ ਵੱਲੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਅਤੇ ਸੁਖਜਿੰਦਰ ਰੰਧਾਵਾ ਦੀ ਗ੍ਰਿਫ਼ਤਾਰੀ ਦੀ ਮੰਗ

ਬੀਤੇ ਦਿਨੀਂ ਵੀ ਰਣਜੀਤ ਸਿੰਘ ਆਪਣੇ ਨਾਲ ਉਕਤ ਔਰਤ ਨੂੰ ਆਪਣੇ ਨਾਲ ਘਰ ਲੈ ਆਇਆ, ਜਿਸ ਦਾ ਵਿਰੋਧ ਕੀਤਾ। ਜਿਸ ‘ਤੇ ਉਸ ਦੇ ਪਤੀ ਰਣਜੀਤ ਸਿੰਘ ਤੇ ਉਸ ਦੀ ਪ੍ਰੇਮਿਕਾ ਨੇ ਹਾਕੀ ਦੇ ਨਾਲ ਕੁੱਟ-ਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਇਕ ਕਮਰੇ ‘ਚ ਬੰਦ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News