ਮੁੱਖ ਖਬਰਾਂ

2 ਗੱਡੀਆਂ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 7 ਲੋਕ ਜ਼ਖਮੀ

By Jashan A -- November 14, 2019 10:53 am

2 ਗੱਡੀਆਂ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 7 ਲੋਕ ਜ਼ਖਮੀ,ਗੁਰਦਾਸਪੁਰ: ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਦੋ ਗੱਡੀਆਂ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋ ਗਈ। ਇਸ ਹਾਦਸੇ 'ਚ 7 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਜ਼ਖਮੀ ਵਰਿੰਦਰ ਸਿੰਘ ਮੁਤਾਬਕ ਉਹ ਆਪਣੀ ਸਕਾਰਪੀਓ ਗੱਡੀ ਤੇ ਆਪਣੀ ਗਰਭਵਤੀ ਪਤਨੀ ਰਿੰਪੀ ਦਾ ਚੈੱਕਅਪ ਕਰਵਾਉਣ ਲਈ ਆਪਣੀ ਮਾਂ ਨਾਲ ਮੁਕੇਰੀਆਂ ਜਾ ਰਿਹਾ ਸੀ ਤੇ ਪਿੱਛੋਂ ਆ ਰਹੀ ਗੱਡੀ ਨੇ ਅਚਾਨਕ ਓਵਰਟੇਕ ਕਰ ਦਿੱਤਾ।

ਹੋਰ ਪੜ੍ਹੋ: ਫਾਜ਼ਿਲਕਾ ਦੇ ਪਿੰਡ ਵਿਸਾਖਾ ਸਿੰਘ ਵਾਲਾ 'ਚ ਮਿਲੇ ਜ਼ਿੰਦਾ ਬੰਬ, ਲੋਕਾਂ 'ਚ ਸਹਿਮ ਦਾ ਮਾਹੌਲ

ਜਿਸ ਕਾਰਨ ਦੋਵੇ ਗੱਡੀਆਂ ਆਪਸ 'ਚ ਟਕਰਾ ਗਈਆਂ, ਜਦਕਿ ਗੱਡੀਆਂ ਨਾਲ ਅੱਗੇ ਜਾ ਰਿਹਾ ਮੋਟਰਸਾਈਕਲ ਵੀ ਗੱਡੀਆਂ ਨਾਲ ਟਕਰਾ ਗਿਆ ਤੇ 7 ਲੋਕ ਜ਼ਖਮੀ ਹੋ ਗਏ।

ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

-PTC News

  • Share