6 ਮਹੀਨੇ ਦੇ ਪੁੱਤ ਨੇ ਸ਼ਹੀਦ ਰਜਿੰਦਰ ਸਿੰਘ ਦੀ ਚਿਤਾ ਨੂੰ ਦਿੱਤੀ ਮੁੱਖ ਅਗਨੀ, ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ

6 ਮਹੀਨੇ ਦੇ ਪੁੱਤ ਨੇ ਸ਼ਹੀਦ ਰਜਿੰਦਰ ਸਿੰਘ ਦੀ ਚਿਤਾ ਨੂੰ ਦਿੱਤੀ ਮੁੱਖ ਅਗਨੀ, ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ,ਗੁਰਦਾਸਪੁਰ: ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਵਿੱਚ ਮੱਛਲ ਸੈਕਟਰ ‘ਚ ਪਾਕਿਸਤਾਨੀ ਫ਼ੌਜ ਨੇ ਕੰਟਰੋਲ ਲਾਈਨ ‘ਤੇ ਭਾਰਤ ਦੇ ਅਗਾਊੁਂ ਸੈਨਿਕ ‘ਤੇ ਨਾਗਰਿਕ ਟਿਕਾਣਿਆਂ ‘ਤੇ ਭਾਰੀ ਗੋਲ਼ਾਬਾਰੀ ਕੀਤੀ ਸੀ। ਇਸ ਗੋਲ਼ਾਬਾਰੀ ‘ਚ ਭਾਰਤੀ ਫ਼ੌਜ ਦਾ ਲਾਂਸ ਨਾਇਕ ਸ਼ਹੀਦ ਹੋ ਗਿਆ, ਜਿਸ ਨਾਮ ਰਜਿੰਦਰ ਸਿੰਘ, ਜੋ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਨਾਲ ਸਬੰਧ ਰੱਖਦਾ ਹੈ।

ਸ਼ਹੀਦ ਰਜਿੰਦਰ ਸਿੰਘ ਦਾ ਜੱਦੀ ਪਿੰਡ ਪੱਬਾਂਰਾਲੀ ਅੰਤਿਮ ਸਸਕਾਰ ਕੀਤਾ ਗਿਆ। ਇਸਦੌਰਾਨ ਹਰ ਇਕ ਅੱਖ ਨਮ ਹੋ ਗਈ ਤੇ ਪਰਿਵਾਰ ਦੀ ਕੁਰਲਾਹਟ ‘ਚ ਸ਼ਹੀਦ ਤੇ ਭਾਰਤ ਮਾਤਾ ਦੇ ਨਾਅਰੇ ਗੂੰਜਣ ਲੱਗੇ।

ਹੋਰ ਪੜ੍ਹੋ: ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਟੀਕਾ ਲਗਾਉਣ ਨਾਲ 35 ਸਾਲਾ ਵਿਅਕਤੀ ਦੀ ਮੌਤ

ਸਲਾਮੀ ਤੋਂ ਬਾਅਦ ਜਦੋਂ 6 ਮਹੀਨੇ ਦੇ ਪੁੱਤਰ ਨੇ ਸ਼ਹੀਦ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ ਤਾਂ ਉਥੇ ਮੌਜੂਦ ਹਰ ਕਿਸੇ ਦੀ ਧਾਹ ਨਿਕਲ ਗਈ। ਪਰਿਵਾਰ ਨੇ ਸ਼ਹੀਦ ਰਜਿੰਦਰ ਸਿੰਘ ਦੀ ਸ਼ਹਾਦਤ ‘ਤੇ ਮਾਣ ਕਰਦਿਆਂ ਪਰਿਵਾਰ ਲਈ ਮਦਦ ਦੀ ਮੰਗ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਰਜਿੰਦਰ ਸਿੰਘ (24) ਪੁੱਤਰ ਸਵਿੰਦਰ ਸਿੰਘ, ਜੋ ਪਿਛਲੇ ਕਰੀਬ 4 ਸਾਲਾਂ ਤੋਂ ਰਾਸ਼ਟਰੀ ਰਾਈਫ਼ਲ 57 ਆਰ.ਆਰ. ‘ਚ ਨੌਕਰੀ ਕਰਦਾ ਸੀ, ਹੁਣ ਉਸ ਦੀ ਡਿਊਟੀ ਸ੍ਰੀਨਗਰ ਦੇ ਮੱਸ਼ਲ ਸੈਕਟਰ ‘ਚ ਪਾਕਿਸਤਾਨੀ ਸਰਹੱਦ ਨੇੜੇ ਸੀ। ਜਦੋਂ ਬੀਤੇ ਦਿਨ ਉਹ ਆਪਣੀ ਡਿਊਟੀ ਦੌਰਾਨ ਮੋਰਚਾ ਸੰਭਾਲੀ ਖੜਾ ਸੀ ਤਾਂ ਪਾਕਿਸਤਾਨੀ ਫ਼ੌਜ ਵਲੋਂ ਚਲਾਈਆਂ ਗੋਲੀਆਂ ਲੱਗਣ ਨਾਲ ਉਸ ਦੀ ਮੌਤ ਹੋ ਗਈ।

-PTC News