
ਗੁਰਦਾਸਪੁਰ: ਸ਼ਿਵ ਸੈਨਾ ਆਗੂ ਕਤਲ ਮਾਮਲੇ ‘ਚ ਥਾਣਾ ਪੁਰਾਣਾ ਸ਼ਾਲਾ ਦਾ ਐਸ.ਐਚ.ਓ ਮੁਅੱਤਲ,ਗੁਰਦਾਸਪੁਰ: ਪਿਛਲੇ ਦਿਨੀ ਜ਼ਿਲਾ ਗੁਰਦਾਸਪੁਰ ‘ਚ ਬੀਤੀ ਰਾਤ ਅਣਪਛਾਤੇ 3 ਮੋਟਰਸਾਈਕਲ ਸਵਾਰਾਂ ਨੇ ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

ਮ੍ਰਿਤਕ ਦੀ ਪਛਾਣ ਅਜੇ ਸਲਾਰੀਆ ਪੁੱਤਰ ਸੁਦਾਗਰ ਸਿੰਘ ਪਿੰਡ ਖਾੜੀਆ ਵਜੋਂ ਹੋਈ ਹੈ।ਇਸ ਮਗਰੋਂ ਹਮਲਾਵਰਾਂ ਨੇ ਸ਼ਿਵ ਸੈਨਾ ਆਗੂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਅਤੇ ਫ਼ਰਾਰ ਹੋ ਗਏ ਸਨ।
ਹੋਰ ਪੜ੍ਹੋ:ਲੋਕ ਭਲਾਈ ਲੋਕਾਂ ਦੇ ਖਾਤੇ : ਪੰਜਾਬ ਸਰਕਾਰ ਨੇ ਲਗਾਏ ਨਵੇਂ ਪੰਜ ਟੈਕਸ
ਇਸ ਮਾਮਲੇ ‘ਚ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਐਸ ਐਚ ਓ ਰਾਮ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਮਾਮਲੇ ‘ਚ ਕੁਤਾਹੀ ਵਰਤੇ ਜਾਣ ਦੇ ਦੋਸ਼ ‘ਚ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਕੁਝ ਅਣਪਛਾਤਿਆਂ ਵੱਲੋਂ ਸ਼ਿਵ ਸੈਨਾ ਆਗੂ ਅਜੈ ਕੁਮਾਰ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਰੋਸ ਜਾਹਰ ਕਰਦਿਆਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।
-PTC News