ਬਰਫੀਲੇ ਤੂਫਾਨ ਦੀ ਲਪੇਟ ‘ਚ ਆਇਆ ਗੁਰਦਾਸਪੁਰ ਦਾ ਜਵਾਨ,ਪੀਤਾ ਸ਼ਹਾਦਤ ਦਾ ਜਾਮ

Gurdaspur

Martyrdom of Army Jawan: ਬਰਫੀਲੇ ਤੂਫਾਨ ਦੀ ਲਪੇਟ ‘ਚ ਆਇਆ ਗੁਰਦਾਸਪੁਰ ਦਾ ਜਵਾਨ,ਪੀਤਾ ਸ਼ਹਾਦਤ ਦਾ ਜਾਮ,ਗੁਰਦਾਸਪੁਰ: ਜੰਮੂ-ਕਸ਼ਮੀਰ ‘ਚ ਬਰਫੀਲੇ ਤੂਫ਼ਾਨ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ‘ਚ ਸਥਿਤ ਮਾਛਿੱਲ, ਉੜੀ ਸੈਕਟਰ ‘ਚ ਬਰਫੀਲਾ ਤੂਫਾਨ ਆਇਆ, ਜਿਸ ਦੀ ਚਪੇਟ ‘ਚ ਆ ਕੇ ਫੌਜ ਦੇ 3 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ।

Gurdaspurਇਹਨਾਂ ਜਵਾਨਾਂ ‘ਚ ਇੱਕ ਪੰਜਾਬ ਨਾਲ ਸਬੰਧ ਰੱਖਦਾ ਸੀ, ਜੋ ਗੁਰਦਾਸਪੁਰ ਦੇ ਦੀਨਾਨਗਰ ਸਥਿਤ ਪਿੰਡ ਸਿੱਧਪੁਰ ਨਵਾਂ ਪਿੰਡ ਦੇ ਰਹਿਣ ਵਾਲੇ 26 ਸਾਲਾ ਰਣਜੀਤ ਸਿੰਘ ਸਲਾਰੀਆ ਦਾ ਨਿਵਾਸੀ ਸੀ।ਰਣਜੀਤ ਸਿੰਘ 45 ਰਾਸ਼ਟਰੀ ਰਾਈਫਲਸ ‘ਚ ਤਾਇਨਾਤ ਸੀ।

ਹੋਰ ਪੜ੍ਹੋ: ਪਟਿਆਲਾ: ਸਕਾਰਪੀਓ ਨੇ ਐਕਟਿਵਾ ਨੂੰ ਮਾਰੀ ਜ਼ਬਰਦਸਤ ਟੱਕਰ, ਲੜਕੀ ਦੀ ਮੌਕੇ ‘ਤੇ ਮੌਤ

ਰਣਜੀਤ ਸਲਾਰੀਆ ਦੇ ਘਰ ਪਿਛਲੇ ਸਾਲ ਦਸੰਬਰ ‘ਚ ਹੀ ਧੀ ਨੇ ਜਨਮ ਲਿਆ ਸੀ, ਜਿਸ ਦਾ ਮੂੰਹ ਦੇਖਣਾ ਰਣਜੀਤ ਨੂੰ ਨਸੀਬ ਨਾ ਹੋਇਆ।

Gurdaspurਰਣਜੀਤ ਦੀ ਤਿਰੰਗੇ ‘ਚ ਲਿਪਟੀ ਮ੍ਰਿਤਕ ਦੇਹ ਅੱਜ ਪਿੰਡ ਪੁੱਜਣ ਦੀ ਸੰਭਾਵਨਾ ਹੈ, ਜਿੱਥੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

-PTC News