Wed, Apr 24, 2024
Whatsapp

ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਗੁਰਦਾਸਪੁਰ ਦੇ ਪਿੰਡ ਡੇਰੀਵਾਲ 'ਚ 60 ਸਾਲਾਂ ਔਰਤ ਦੀ ਹੋਈ ਮੌਤ

Written by  Jashan A -- January 19th 2019 05:47 PM -- Updated: January 19th 2019 05:48 PM
ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਗੁਰਦਾਸਪੁਰ ਦੇ ਪਿੰਡ ਡੇਰੀਵਾਲ 'ਚ 60 ਸਾਲਾਂ ਔਰਤ ਦੀ ਹੋਈ ਮੌਤ

ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਗੁਰਦਾਸਪੁਰ ਦੇ ਪਿੰਡ ਡੇਰੀਵਾਲ 'ਚ 60 ਸਾਲਾਂ ਔਰਤ ਦੀ ਹੋਈ ਮੌਤ

ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਗੁਰਦਾਸਪੁਰ ਦੇ ਪਿੰਡ ਡੇਰੀਵਾਲ 'ਚ 60 ਸਾਲਾਂ ਔਰਤ ਦੀ ਹੋਈ ਮੌਤ,ਗੁਰਦਾਸਪੁਰ: ਸੂਬੇ ਭਰ ‘ਚ ਸਵਾਈਨ ਫਲੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਹੁਣ ਤੱਕ ਸੂਬੇ ‘ਚ ਕਈ ਕੇਸ ਦੇਖਣ ਨੂੰ ਮਿਲੇ।ਸਰਦੀਆਂ ਦੇ ਇਸ ਸੀਜ਼ਨ ‘ਚ ਹੁਣ ਤੱਕ ਪੰਜਾਬ ‘ਚ ਸਵਾਈਨ ਫਲੂ ਦੇ 46 ਕੇਸ ਸਾਹਮਣੇ ਆ ਚੁੱਕੇ ਹਨ ,ਜਿਨ੍ਹਾਂ ‘ਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ। [caption id="attachment_242700" align="aligncenter" width="300"]swine flue ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਗੁਰਦਾਸਪੁਰ ਦੇ ਪਿੰਡ ਡੇਰੀਵਾਲ 'ਚ 60 ਸਾਲਾਂ ਔਰਤ ਦੀ ਹੋਈ ਮੌਤ[/caption] ਅਜਿਹਾ ਹੀ ਇੱਕ ਹੋਰ ਮਾਮਲਾ ਗੁਰਦਸਪੁਰ ਦੇ ਪਿੰਡ ਡੇਰੀਵਾਲ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ 60 ਸਾਲਾਂ ਮਹਿਲਾ ਦੀ ਮੌਤ ਗਈ ਹੈ। ਮ੍ਰਿਤਕ ਦੀ ਪਹਿਚਾਣ ਵੀਰ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਜ਼ਿਲ੍ਹੇ ਦਾ ਦੂਸਰਾ ਕੇਸ ਸਾਹਮਣੇ ਆਇਆ ਹੈ। ਦਸ ਦੇਈਏ ਕਿ ਪਿਛਲੇ ਦਿਨਾਂ ਵਿੱਚ ਪਟਿਆਲਾ ਅਤੇ ਬਰਨਾਲਾ ਵਿੱਚ ਤਿੰਨ ਮਹਿਲਾ ਮਰੀਜ਼ਾਂ ਨੂੰ ਸਵਾਈਨ ਫਲੂ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਪਟਿਆਲਾ ‘ਚ ਹੁਣ ਤੱਕ ਕਈ ਕੇਸ ਸਾਹਮਣੇ ਆ ਚੁੱਕੇ ਹਨ। [caption id="attachment_242677" align="aligncenter" width="300"]swine flue ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਗੁਰਦਾਸਪੁਰ ਦੇ ਪਿੰਡ ਡੇਰੀਵਾਲ 'ਚ 60 ਸਾਲਾਂ ਔਰਤ ਦੀ ਹੋਈ ਮੌਤ[/caption] ਜ਼ਿਕਰ ਏ ਖਾਸ ਹੈ ਕਿ ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ।ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤੱਕ ਪੁੱਜਦਾ ਹੈ। -PTC News


Top News view more...

Latest News view more...