ਸਹੁਰਾ ਪਰਿਵਾਰ ਦਾਜ ਲਈ ਕਰਦਾ ਦੀ ਪ੍ਰੇਸ਼ਾਨ, ਅੱਕ ਕੇ ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

suicide
ਸਹੁਰਾ ਪਰਿਵਾਰ ਦਾਜ ਲਈ ਕਰਦਾ ਦੀ ਪ੍ਰੇਸ਼ਾਨ, ਅੱਕ ਕੇ ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

ਸਹੁਰਾ ਪਰਿਵਾਰ ਦਾਜ ਲਈ ਕਰਦਾ ਦੀ ਪ੍ਰੇਸ਼ਾਨ, ਅੱਕ ਕੇ ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ,ਗੁਰਦਾਸਪੁਰ: ਪੰਜਾਬ ‘ਚ ਲਗਾਤਾਰ ਖੁਦਕੁਸ਼ੀਆਂ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਦੌਰਾਨ ਹੁਣ ਤੱਕ ਪੰਜਾਬ ਦੇ ਕਈ ਨੌਜਵਾਨ ਲੜਕੇ-ਲੜਕੀਆਂ ਅਤੇ ਕਈ ਹੋਰ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ। ਭਾਵੇਂ ਉਹ ਕਰਜ਼ੇ ਦਾ ਮੁੱਦਾ ਹੋਵੇ ਜਾ ਦਾਜ ਦਾ, ਜਿਸ ਕਾਰਨ ਪੰਜਾਬ ਦੀਆਂ ਧੀਆਂ ਅਤੇ ਕਿਸਾਨ ਆਪਣੀਆਂ ਜਾਨਾ ਗਵਾ ਚੁੱਕੇ ਹਨ।

suicide
ਸਹੁਰਾ ਪਰਿਵਾਰ ਦਾਜ ਲਈ ਕਰਦਾ ਦੀ ਪ੍ਰੇਸ਼ਾਨ, ਅੱਕ ਕੇ ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਗੁਰਦਸਪੂਰ ਤੋਂ ਸਾਹਮਣੇ ਆਇਆ ਹੈ, ਜਿਥੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ‘ਤੇ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਸਬੰਧੀ ਮ੍ਰਿਤਕਾ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਲੜਕੀ ਮਧੂਬਾਲਾ ਦਾ ਵਿਆਹ ਕੁਝ ਸਮੇਂ ਪਹਿਲਾਂ ਅਮਨਦੀਪ ਪੁੱਤਰ ਦੇਸ ਰਾਜ ਨਿਵਾਸੀ ਮਾਨਕੌਰ ਸਿੰਘ ਦੇ ਨਾਲ ਕੀਤਾ ਸੀ।

ਹੋਰ ਪੜ੍ਹੋ:ਆਟੋ ਚਾਲਕ ਕੇ.ਜੀ ‘ਚ ਪੜ੍ਹਦੀ ਬੱਚੀ ਨਾਲ ਸਕੂਲ ਛੱਡਣ ਸਮੇਂ ਕਰਦਾ ਸੀ ਛੇੜਛਾੜ, ਮਾਮਲਾ ਦਰਜ , ਦੋਸ਼ੀ ਫਰਾਰ

ਵਿਆਹ ਦੇ ਬਾਅਦ ਤੋਂ ਹੀ ਮਧੂਬਾਲਾ ਦਾ ਪਤੀ ਅਮਨਦੀਪ, ਸੱਸ ਕ੍ਰਿਸ਼ਨਾ ਤੇ ਸਹੁਰਾ ਦੇਸ ਰਾਜ ਦਾਜ ਦੇ ਲਈ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਉਹਨਾਂ ਇਹ ਵੀ ਕਿਹਾ ਕਿ ਬੀਤੀ ਰਾਤ ਮਧੂ ਬਾਲਾ ਨੇ ਆਪਣੇ ਪਤੀ, ਸੱਸ, ਸਹੁਰੇ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ‘ਤੇ ਉਸ ਨੂੰ ਚਿੰਤਾਜਨਕ ਹਾਲਤ ‘ਚ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ ਪਰ ਉਥੇ ਪਹੁੰਚਣ ‘ਤੇ ਡਾਕਟਰਾਂ ਨੇ ਮਧੂਬਾਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

suicide
ਸਹੁਰਾ ਪਰਿਵਾਰ ਦਾਜ ਲਈ ਕਰਦਾ ਦੀ ਪ੍ਰੇਸ਼ਾਨ, ਅੱਕ ਕੇ ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

ਉਥੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੀ ਮਾਂ ਦੇ ਬਿਆਨਾਂ ‘ਤੇ ਪਤੀ, ਸੱਸ, ਸਹੁਰੇ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News