Thu, Apr 25, 2024
Whatsapp

ਕੈਪਟਨ ਖਿਲਾਫ਼ ਉਠਣ ਲੱਗੇ ਬਾਗੀ ਸੁਰ, ਕਾਂਗਰਸ ਦੇ ਇਸ ਵਿਧਾਇਕ ਨੇ ਕਹਿ ਦਿੱਤੀ ਵੱਡੀ ਗੱਲ

Written by  Shanker Badra -- January 19th 2019 12:01 PM -- Updated: January 19th 2019 12:29 PM
ਕੈਪਟਨ ਖਿਲਾਫ਼ ਉਠਣ ਲੱਗੇ ਬਾਗੀ ਸੁਰ, ਕਾਂਗਰਸ ਦੇ ਇਸ ਵਿਧਾਇਕ ਨੇ ਕਹਿ ਦਿੱਤੀ ਵੱਡੀ ਗੱਲ

ਕੈਪਟਨ ਖਿਲਾਫ਼ ਉਠਣ ਲੱਗੇ ਬਾਗੀ ਸੁਰ, ਕਾਂਗਰਸ ਦੇ ਇਸ ਵਿਧਾਇਕ ਨੇ ਕਹਿ ਦਿੱਤੀ ਵੱਡੀ ਗੱਲ

ਕੈਪਟਨ ਖਿਲਾਫ਼ ਉਠਣ ਲੱਗੇ ਬਾਗੀ ਸੁਰ, ਕਾਂਗਰਸ ਦੇ ਇਸ ਵਿਧਾਇਕ ਨੇ ਕਹਿ ਦਿੱਤੀ ਵੱਡੀ ਗੱਲ:ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੀ ਖਿੱਲਰਦੀ ਨਜ਼ਰ ਆ ਰਹੀ ਹੈ।ਜਿਸ ਕਰਕੇ ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਾਗੀ ਸੁਰ ਉਠਣੇ ਸ਼ੁਰੂ ਹੋ ਗਏ ਹਨ।ਇਸ ਦੌਰਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਇੱਕ ਵਿਧਾਇਕ ਦੀ ਵੀਡੀਓ ਸਾਹਮਣੇ ਆਈ ਹੈ।ਇਸ ਵੀਡੀਓ ਵਿੱਚ ਵਿਧਾਇਕ ਬਲਵਿੰਦਰ ਲਾਡੀ ਨੇ ਜਲਦ ਸੱਤਾ ਪਰਿਵਰਤਨ ਦਾ ਦਾਅਵਾ ਕੀਤਾ ਹੈ। [caption id="attachment_242461" align="aligncenter" width="300"]Gurdaspur Town Ghuman Partap Singh Bajwa game fair MLA Laddi Bajwa ਕੈਪਟਨ ਖਿਲਾਫ਼ ਉਠਣ ਲੱਗੇ ਬਾਗੀ ਸੁਰ, ਕਾਂਗਰਸ ਦੇ ਇਸ ਵਿਧਾਇਕ ਨੇ ਕਹਿ ਦਿੱਤੀ ਵੱਡੀ ਗੱਲ[/caption] ਗੁਰਦਾਸਪੁਰ ਦੇ ਕਸਬਾ ਘੁਮਾਣ ਵਿਚ ਹੋਏ ਸਮਾਗਮ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦਾ ਛੋਟਾ ਭਰਾ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਬਾਜਵਾ ਵੀ ਖੇਡ ਮੇਲੇ 'ਚ ਸ਼ਿਰਕਤ ਕਰਨ ਆਏ ਸਨ।ਇਸੇ ਦੌਰਾਨ ਵਿਧਾਇਕ ਲਾਡੀ ਨੇ ਬਾਜਵਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪੰਜਾਬ ਦਾ ਸੰਭਾਵੀ ਮੁੱਖ ਮੰਤਰੀ ਦੱਸਿਆ ਹੈ।ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੀ ਕਮਾਨ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਹੋਵੇਗੀ। [caption id="attachment_242462" align="aligncenter" width="300"]Gurdaspur Town Ghuman Partap Singh Bajwa game fair MLA Laddi Bajwa ਕੈਪਟਨ ਖਿਲਾਫ਼ ਉਠਣ ਲੱਗੇ ਬਾਗੀ ਸੁਰ, ਕਾਂਗਰਸ ਦੇ ਇਸ ਵਿਧਾਇਕ ਨੇ ਕਹਿ ਦਿੱਤੀ ਵੱਡੀ ਗੱਲ[/caption] ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਬਾਜਵਾ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਬਣਨ।ਇਸ ਤੇ ਬਾਜਵਾ ਨੇ ਕਿਹਾ ਲਾਡੀ ਇੱਕ ਸ਼ਰੀਫ਼ ਇਨਸਾਨ ਹੈ,ਉਨ੍ਹਾਂ ਕੋਈ ਮਾੜੀ ਗੱਲ ਨਹੀਂ ਕਹੀ। [caption id="attachment_242463" align="aligncenter" width="300"]Gurdaspur Town Ghuman Partap Singh Bajwa game fair MLA Laddi Bajwa ਕੈਪਟਨ ਖਿਲਾਫ਼ ਉਠਣ ਲੱਗੇ ਬਾਗੀ ਸੁਰ, ਕਾਂਗਰਸ ਦੇ ਇਸ ਵਿਧਾਇਕ ਨੇ ਕਹਿ ਦਿੱਤੀ ਵੱਡੀ ਗੱਲ[/caption] ਉਨ੍ਹਾਂ ਕਿਹਾ ਕਿ ਵਿਧਾਇਕ ਲਾਡੀ ਨੇ ਪਿਆਰ ਜਤਾਉਂਦਿਆਂ ਉਕਤ ਗੱਲ ਬੋਲੀ ਹੈ ਤੇ ਇਸ ਨਾਲ ਪਾਰਟੀ ਅੰਦਰ ਕੋਈ ਪਾਟੋ-ਧਾੜ ਵਰਗੀ ਗੱਲ ਨਹੀਂ ਪਰ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ਵਿੱਚ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ ਦਾਅਵਾ ਠੋਕ ਦੇਣ ਨੂੰ ਲੈ ਕੇ ਸਿਆਸਤ ਜ਼ਰੂਰ ਭਖ ਗਈ ਹੈ। -PTCNews


Top News view more...

Latest News view more...