Advertisment

ਜਦੋਂ ਅੱਠਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਹੋਈ ਗਰਭਵਤੀ ਤਾਂ ਗੁਆਂਢੀ ਦੀ ਘਿਨਾਉਣੀ ਕਰਤੂਤ ਆਈ ਸਾਹਮਣੇ

author-image
Shanker Badra
Updated On
New Update
ਜਦੋਂ ਅੱਠਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਹੋਈ ਗਰਭਵਤੀ ਤਾਂ ਗੁਆਂਢੀ ਦੀ ਘਿਨਾਉਣੀ ਕਰਤੂਤ ਆਈ ਸਾਹਮਣੇ
Advertisment
ਜਦੋਂ ਅੱਠਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਹੋਈ ਗਰਭਵਤੀ ਤਾਂ ਗੁਆਂਢੀ ਦੀ ਘਿਨਾਉਣੀ ਕਰਤੂਤ ਆਈ ਸਾਹਮਣੇ:ਬਟਾਲਾ : ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਘੁਮਾਣ ‘ਚ ਇੱਕ ਵਿਅਕਤੀ ਗੁਆਂਢ ‘ਚ ਰਹਿੰਦੀ ਨਾਬਾਲਗ ਨੂੰ ਤਿੰਨੇ ਮਹੀਨੇ ਤੱਕ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਹੈ। ਜਦੋਂ ਅੱਠਵੀਂ ਜਮਾਤ ‘ਚ ਪੜ੍ਹਨ ਵਾਲੀ ਵਿਦਿਆਰਥਣ ਗਰਭਵਤੀ ਹੋਈ ਤਾਂ ਗੁਆਂਢੀ ਕਸ਼ਮੀਰੀ ਲਾਲ ਦੀ ਇਹ ਘਿਨਾਉਣੀ ਕਰਤੂਤ ਲੋਕਾਂ ਸਾਹਮਣੇ ਆ ਗਈ ਹੈ। Gurdaspur Town Minor Girl With Three month continued Rape ਜਦੋਂ ਅੱਠਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਹੋਈ ਗਰਭਵਤੀ ਤਾਂ ਗੁਆਂਢੀ ਦੀ ਘਿਨਾਉਣੀ ਕਰਤੂਤ ਆਈ ਸਾਹਮਣੇ ਮਿਲੀ ਜਾਣਕਾਰੀ ਅਨੁਸਾਰ ਪੀੜਤਾ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ ਤੇ ਕੰਮ ਲਈ ਸਾਰਾ ਦਿਨ ਬਾਹਰ ਰਹਿੰਦੇ ਹਨ। ਮਾਪਿਆਂ ਮੁਤਾਬਕ ਕੁਝ ਦਿਨਾਂ ਤੋਂ ਬੱਚੀ ਦੀ ਤਬੀਅਤ ਖ਼ਰਾਬ ਰਹਿਣ ਲੱਗੀ ਸੀ ,ਜਦੋਂ ਮਾਪੇ ਉਸ ਨੂੰ ਡਾਕਟਰ ਕੋਲ ਲੈ ਗਏ ਤਾਂ ਅਲਟਰਾਸਾਊਂਡ ‘ਚ ਉਸ ਦੇ ਗਰਭਵਤੀ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਬੱਚੀ ਨੇ ਦੱਸਿਆ ਕਿ ਗੁਆਂਢ ‘ਚ ਰਹਿਣ ਵਾਲਾ ਅੰਕਲ ਉਸ ਨਾਲ ਤਿੰਨ ਮਹੀਨੇ ਤੋਂ ਗੰਦੀ ਹਰਕਤ ਕਰ ਰਿਹਾ ਹੈ। Gurdaspur Town Minor Girl With Three month continued Rape ਜਦੋਂ ਅੱਠਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਹੋਈ ਗਰਭਵਤੀ ਤਾਂ ਗੁਆਂਢੀ ਦੀ ਘਿਨਾਉਣੀ ਕਰਤੂਤ ਆਈ ਸਾਹਮਣੇ ਜਿਸ ਤੋਂ ਬਾਅਦ ਪੀੜਤ ਬੱਚੀ ਦੇ ਮਾਪਿਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ ਕਸ਼ਮੀਰੀ ਲਾਲ ਘਰ ‘ਚ ਹੀ ਸੁਨਿਆਰੇ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਅਧਿਆਪਕਾ ਹੈ। ਜਦੋਂ ਉਨ੍ਹਾਂ ਦੀ 14 ਸਾਲਾ ਦੀ ਧੀ ਘਰ ਦੀ ਛੱਤ ‘ਤੇ ਖੇਡਣ ਆਉਂਦੀ ਸੀ ਤਾਂ ਮੁਲਜ਼ਮ ਕਸ਼ਮੀਰੀ ਲਾਲ ਉਸ ਨਾਲ ਜ਼ਬਰ ਜਨਾਹ ਕਰਨ ਲੱਗਾ। Gurdaspur Town Minor Girl With Three month continued Rape ਜਦੋਂ ਅੱਠਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਹੋਈ ਗਰਭਵਤੀ ਤਾਂ ਗੁਆਂਢੀ ਦੀ ਘਿਨਾਉਣੀ ਕਰਤੂਤ ਆਈ ਸਾਹਮਣੇ ਬੱਚੀ ਦੇ ਮਾਪਿਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਕਸ਼ਮੀਰੀ ਲਾਲ (52) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।ਇਸ ਦੌਰਾਨ ਜਾਂਚ ਅਧਿਕਾਰੀ ਏਐੱਸਆਈ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਕਸ਼ਮੀਰੀ ਲਾਲ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਿਮਾਂਡ ਦੌਰਾਨ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਹੋਵੇਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment