ਇੱਕ ਨੌਜਵਾਨ ਦੀ ਭੇਤਭਰੀ ਹਾਲਤ ‘ਚ ਹੋਈ ਮੌਤ , ਘਰ ਅੱਗੋਂ ਮਿਲੀ ਲਾਸ਼

Gurdaspur Village Nosheera Bahadur mysterious condition Youth Death
ਇੱਕ ਨੌਜਵਾਨ ਦੀ ਭੇਤਭਰੀ ਹਾਲਤ 'ਚ ਹੋਈ ਮੌਤ , ਘਰ ਅੱਗੋਂ ਮਿਲੀ ਲਾਸ਼

ਇੱਕ ਨੌਜਵਾਨ ਦੀ ਭੇਤਭਰੀ ਹਾਲਤ ‘ਚ ਹੋਈ ਮੌਤ , ਘਰ ਅੱਗੋਂ ਮਿਲੀ ਲਾਸ਼:ਗੁਰਦਾਸਪੁਰ : ਗੁਰਦਾਸਪੁਰ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਬਹਾਦਰ ‘ਚ ਇਕ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਬੱਬੂ ਪੁੱਤਰ ਕਾਬਲ ਸਿੰਘ ਵਾਸੀ ਨੌਸ਼ਹਿਰਾ ਬਹਾਦਰ ਵਜੋਂ ਹੋਈ ਹੈ।

Gurdaspur Village Nosheera Bahadur mysterious condition Youth Death
ਇੱਕ ਨੌਜਵਾਨ ਦੀ ਭੇਤਭਰੀ ਹਾਲਤ ‘ਚ ਹੋਈ ਮੌਤ , ਘਰ ਅੱਗੋਂ ਮਿਲੀ ਲਾਸ਼

ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਸੰਦੀਪ ਘਰ ਤੋਂ ਬਾਹਰ ਗਿਆ ਹੋਇਆ ਸੀ ਪਰ ਕਾਫੀ ਦੇਰ ਤੱਕ ਘਰ ਵਾਪਸ ਨਹੀਂ ਆਇਆ, ਜਿਸ ਦੀ ਕਾਫੀ ਤਲਾਸ਼ ਕੀਤੀ ਗਈ। ਉਸਦਾ ਕੁਝ ਵੀ ਪਤਾ ਨਹੀਂ ਚੱਲਿਆ।ਐਤਵਾਰ ਸਵੇਰੇ ਅਚਾਨਕ ਉਸਦੀ ਲਾਸ਼ ਘਰ ਦੇ ਬਾਹਰੋਂ ਮਿਲੀ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

Gurdaspur Village Nosheera Bahadur mysterious condition Youth Death
ਇੱਕ ਨੌਜਵਾਨ ਦੀ ਭੇਤਭਰੀ ਹਾਲਤ ‘ਚ ਹੋਈ ਮੌਤ , ਘਰ ਅੱਗੋਂ ਮਿਲੀ ਲਾਸ਼

ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਕੁਝ ਪਤਾ ਨਹੀਂ ਚੱਲ ਸਕਿਆ।ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

Gurdaspur Village Nosheera Bahadur mysterious condition Youth Death
ਇੱਕ ਨੌਜਵਾਨ ਦੀ ਭੇਤਭਰੀ ਹਾਲਤ ‘ਚ ਹੋਈ ਮੌਤ , ਘਰ ਅੱਗੋਂ ਮਿਲੀ ਲਾਸ਼

ਸੂਤਰਾਂ ਅਨੁਸਾਰ ਸੰਦੀਪ ਸਿੰਘ ਪਹਿਲਾਂ ਨਸ਼ਿਆਂ ਦਾ ਆਦੀ ਸੀ ਪਰ ਹੁਣ ਉਹ ਨਸ਼ੇ ਛੱਡ ਚੁੱਕਾ ਸੀ।ਦੂਜੇ ਪਾਸੇ ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਇਸ ਸਬੰਧੀ ਥਾਣਾ ਮੁਖੀ ਪੁਰਾਣਾ ਸ਼ਾਲਾ ਰਾਮ ਸਿੰਘ ਨੇ ਕਿਹਾ ਕਿ ਮਿ੍ਤਕ ਦੇ ਪਰਿਵਾਰ ਨੇ ਕਿਸੇ ਕਿਸਮ ਦਾ ਕੋਈ ਸ਼ੱਕ ਜਾਂ ਕਿਸੇ ‘ਤੇ ਦੋਸ਼ ਨਹੀਂ ਲਗਾਏ ਹਨ।
-PTCNews