ਮੁੱਖ ਖਬਰਾਂ

ਗੁਰਦੁਆਰਾ ਸਾਹਿਬ 'ਚ ਮੁੰਡੇ ਨੂੰ ਆਪਣੀ ਮੰਗੇਤਰ ਨਾਲ ਬੈਠਣਾ ਪਿਆ ਮਹਿੰਗਾ ,ਕੁੱਝ ਨੌਜਵਾਨਾਂ ਨੇ ਕੀਤੀ ਕੁੱਟਮਾਰ

By Shanker Badra -- November 20, 2019 1:02 pm

ਗੁਰਦੁਆਰਾ ਸਾਹਿਬ 'ਚ ਮੁੰਡੇ ਨੂੰ ਆਪਣੀ ਮੰਗੇਤਰ ਨਾਲ ਬੈਠਣਾ ਪਿਆ ਮਹਿੰਗਾ ,ਕੁੱਝ ਨੌਜਵਾਨਾਂ ਨੇ ਕੀਤੀ ਕੁੱਟਮਾਰ:ਫਤਿਹਗੜ੍ਹ ਸਾਹਿਬ : ਗੁਰਦੁਆਰਾ ਸ੍ਰੀ ਭੋਰਾ ਸਹਿਬ 'ਚ ਮੁੰਡੇ ਨੂੰ ਆਪਣੀਮੰਗੇਤਰ ਨਾਲ ਮੱਥਾ ਟੇਕਣਾ ਅਤੇ ਓਥੇ ਬੈਠਣਾ  ਉਸ ਸਮੇਂ ਮਹਿੰਗਾ ਪੈ ਗਿਆ ,ਜਦੋਂ ਕੁੱਝ ਨੌਜਵਾਨਾਂ ਨੇ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਮਾਮਲਾ ਭਖ ਗਿਆ ਹੈ।

Gurdwara Sahib Fatehgarh Sahib Boy -Girl Beating , video viral ਗੁਰਦੁਆਰਾ ਸਾਹਿਬ 'ਚ ਮੁੰਡੇ ਨੂੰ ਆਪਣੀ ਮੰਗੇਤਰ ਨਾਲ ਬੈਠਣਾ ਪਿਆ ਮਹਿੰਗਾ ,ਕੁੱਝ ਨੌਜਵਾਨਾਂ ਨੇ ਕੀਤੀ ਕੁੱਟਮਾਰ

ਦਰਅਸਲ 'ਚ ਗੁਰਦੁਆਰਾ ਭੋਰਾ ਸਾਹਿਬ ਅੰਦਰ ਇੱਕ ਮੁੰਡਾ ਆਪਣੀ ਮੰਗੇਤਰ ਨਾਲ ਬੈਠ ਕੇ ਪਾਠ ਸੁਣ ਰਹੇ ਸਨ। ਇਸ ਦੌਰਾਨ ਇਕ ਸਿੱਖ ਨੌਜਵਾਨ ਉਥੇ ਆਉਂਦਾ ਹੈ ਅਤੇ ਮੁੰਡੇ ਨੂੰ ਬਾਹਰ ਲੈ ਜਾਂਦਾ ਹੈ ਅਤੇ ਇਹ ਆਖ ਕੇ ਉਸ ਦੀ ਕੁੱਟਮਾਰ ਕਰਦਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਮੁੰਡੇ -ਕੁੜੀ ਨੂੰ ਫੜ ਕੇ ਬਦਸਲੂਕੀ ਕਰਨ ਵਾਲਿਆ ਖਿਲਾਫ਼ ਪੀੜਤ ਪਰਿਵਾਰ ਵੀ ਸਾਹਮਣੇ ਆਏ ਹਨ।

Gurdwara Sahib Fatehgarh Sahib Boy -Girl Beating , video viral ਗੁਰਦੁਆਰਾ ਸਾਹਿਬ 'ਚ ਮੁੰਡੇ ਨੂੰ ਆਪਣੀ ਮੰਗੇਤਰ ਨਾਲ ਬੈਠਣਾ ਪਿਆ ਮਹਿੰਗਾ ,ਕੁੱਝ ਨੌਜਵਾਨਾਂ ਨੇ ਕੀਤੀ ਕੁੱਟਮਾਰ

ਜਦੋਂ ਇਸ ਸਬੰਧੀ ਗੁਰਦੁਆਰਾ ਸਹਿਬ ਦੇ ਮੈਨੇਜਰ ਨੱਥਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਇਹ ਘਟਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇ ਉਕਤ ਕੁੜੀ- ਮੁੰਡਾ ਕੋਈ ਗਲਤ ਹਰਕਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਥੇ ਸੇਵਾਦਾਰਾਂ ਨੂੰ ਜਾਂ ਫਿਰ ਗ੍ਰੰਥੀ ਸਿੰਘਾਂ ਨੂੰ ਇਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਸੀ।
-PTCNews

  • Share