ਮੁੱਖ ਖਬਰਾਂ

ਡੇਰਾ ਸਿਰਸਾ 'ਚੋਂ ਪ੍ਰੇਮੀਆਂ ਨੂੰ ਬਾਹਰ ਆਉਣ ਲਈ ਫੌਜ ਨੇ ਦਿੱਤੀ ਚੇਤਾਵਨੀ, ਡੇਰੇ ਨੂੰ ਖਾਲੀ ਕਰਾਉਣ ਦੀ ਕੋਸ਼ਿਸ਼

By Joshi -- August 26, 2017 12:08 pm -- Updated:Feb 15, 2021

ਭਾਰਤੀ ਸੈਨਾ ਵੱਲੋਂ ਡੇਰਾ ਸੱਚਾ ਸੌਦਾ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਸੰਪਰਦਾਇ ਦੇ ਹੈੱਡਕੁਆਰਟਰ ਤੋਂ ਇਹ ਲਗਭਗ 1 ਕਿਲੋਮੀਟਰ ਦੀ ਦੂਰੀ 'ਤੇ ਹੈ। ਅੰਦਾਜ਼ਨ ਇਕ ਲੱਖ ਲੋਕ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਹਨ, ਦੇ ਇੱਥੇ ਮੌਜੂਦ ਹੋਣ ਦੀ ਖਬਰ ਹੈ।  ਫੌਜ ਅਤੇ ਜ਼ਿਲ੍ਹਾ ਅਥਾਰਟੀਜ਼ ਲਾਊਡਸਪੀਕਰਾਂ ਦੁਆਰਾ ਪ੍ਰੇਮੀਆਂ ਨੂਮ ਚੇਤਾਵਨੀ ਦੇ ਰਹੇ ਹਨ ਕਿ ਉਹ ਡੇਰੇ ਨੂੰ ਖਾਲੀ ਕਰ ਦੇਣ ਅਤੇ ਬਾਹਰ ਆ ਜਾਣ।  (Gurmeet Ram Rahim Case LIVE: Army Marches to Dera Sacha Sauda's Sirsa Headquarters to Remove followers)

ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਬੀਤੀ ਰਾਤ ਫੌਜ ਨੂੰ ਡੇਰਾ ਕੈਂਪਸ ਦਾ ਨਕਸ਼ਾ ਵੀ ਮੁਹੱਈਆ ਕਰਵਾਇਆ ਗਿਆ ਸੀ ਜੋ ਲਗਭਗ ੧੦੦੦ ਏਕੜ ਵਿਚ ਫੈਲਿਆ ਹੋਇਆ ਹੈ ਅਤੇ ਇਸ ਵਿਚ ਸਕੂਲਾਂ, ਖੇਡ ਪਿੰਡ, ਹਸਪਤਾਲ ਅਤੇ ਸਿਨੇਮਾ ਹਾਲ ਵੀ ਬਣੇ ਹੋਏ ਹਨ।
Gurmeet Ram Rahim Case LIVE: Army Marches to Dera Sacha Sauda's Sirsa Headquarters to Remove followersਫੌਜ ਨੇ ਪ੍ਰੇਮੀਆਂ ਨੂੰ ਡੇਰਾ ਖਾਲੀ ਕਰਨ ਲਈ ਕਿਹਾ ਹੈ ਅਤੇ ਜਲਦੀ ਤੋਂ ਜਲਦੀ ਬਾਹਰ ਆਉਣ ਦੀ ਘੋਸ਼ਣਾ ਕੀਤੀ ਜਾ ਰਹੀ ਹੈ।ਰਾਮ ਰਹੀਮ ਨੂੰ ਸਾਧਵੀ ਯੋਨ ਸੋਸ਼ਣ ਮਾਮਲੇ 'ਚ ਹੋਈ ਸਜ਼ਾ ਤੋਂ ਬਾਅਦ ਪੁਲਿਸ ਨੇ ਬੈਰੀਕੇਡ ਲਗਾਏ ਅਤੇ ਡੇਰਾ ਪ੍ਰੇਮੀਆਂ ਨੂੰ ਬਾਹਰ ਆਉਣ ਲਈ ਕਿਹਾ ਹੈ। ਹਾਂਲਾਕਿ ਕਿ ਫੌਜ ਦੇ ਕਰਮਚਾਰੀਆਂ 'ਤੇ ਡੇਰਾ ਸਮਰਥਕਾਂ ਦੁਆਰਾ ਪੱਥਰ ਮਾਰਨ ਦੀਆਂ ਰਿਪੋਰਟਾਂ ਵੀ ਮਿਲ ਰਹੀਆਂ ਹਨ।

15 ਸਾਲ ਪਹਿਲਾਂ ਇਕ ਸਾਧਵੀ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਇਕ ਗੁੰਮਨਾਮ ਚਿੱਠੀ ਲਿਖੀ ਸੀ ਜਿਸ ਵਿਚ ਉਸ ਨੇ ਇਲਜ਼ਾਮ ਲਗਾਇਆ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਉਸ ਨਾਲ ਅਤੇ ਹੋਰ ਸਾਧੀਆਂ ਨਾਲ ਵੀ ਬਲਾਤਕਾਰ ਕੀਤਾ।ਸਾਧਵੀ ਨੇ ਦਾਅਵਾ ਕੀਤਾ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ੩੫-੪੦ ਹੋਰ ਔਰਤਾਂ ਨੂੰ ਵੀ ਇਸੇ ਦਾ ਸ਼ਿਕਾਰ ਹੋਈਆਂ ਹਨ।

ਅਗਸਤ 26, 2017
ਹਰਿਆਣਾ ਦੇ ਡੀਜੀਪੀ ਨੇ ਕਿਹਾ ਕਿ ਹਰਿਆਣਾ 'ਚ ਸਥਿਤੀ ਸ਼ਾਂਤ ਹੈ।  ਸਿਰਸਾ ਤੋਂ ਇਲਾਵਾ ਕਿਤੇ ਵੀ ਕਰਫਿਊ ਨਹੀਂ ਹੈ, ਪਰ ਡੇਰਾ ਸੱਚਾ ਸੌਦਾ ਸਮਰਥਕ ਸਿਰਸਾ ਆਸ਼ਰਮ ਵਿਚ ਮੌਜੂਦ ਹਨ।

ਅਗਸਤ 26, 2017
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਦੀ ਉੱਚ ਪੱਧਰੀ ਬੈਠਕ ਸ਼ੁਰੂ, ਐਨਐਸਏ ਅਜੀਤ ਡੋਵਾਲ, ਆਈਬੀ ਚੀਫ਼ ਅਤੇ ਗ੍ਰਹਿ ਸਕੱਤਰ ਵੀ ਮੌਜੂਦ ਸਨ।

ਅਗਸਤ 26, 2017
ਫੌਜ ਸਿਰਸਾ ਵਿਚ ਡੇਰਾ ਸੱਚਾ ਸੌਦਾ ਆਸ਼ਰਮ ਵਿਚ ਹੋਈ ਦਾਖ਼ਲ

—PTC News

  • Share