ਮੁੱਖ ਖਬਰਾਂ

ਗੁਰਪ੍ਰੀਤ ਸਿੰਘ ਚੱਠਾ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ

By Jashan A -- January 23, 2019 6:26 pm

ਗੁਰਪ੍ਰੀਤ ਸਿੰਘ ਚੱਠਾ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ, ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਚ ਪੱਤਰਕਾਰ ਦੇ  ਖੇਤਰ ਵਿਚ ਨਵਾਂ ਇਤਿਹਾਸ ਸਿਰਜਦਿਆਂ ਗੁਰਪ੍ਰੀਤ ਸਿੰਘ ਚੱਠਾ ਰੋਜ਼ਾਨਾ ਅਜੀਤ ਨੂੰ ਪਟਿਆਲਾ ਮੀਡੀਆ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਦਿਆਂ ਰਿਟਰਨਿੰਗ ਅਫਸਰ ਉਜਾਗਰ ਸਿੰਘ, ਸਹਾਇਕ ਆਰ ਓ ਕੁਲਜੀਤ ਸਿੰਘ ਤੇ ਸੁਰਜੀਤ ਸਿੰਘ ਦੁਖੀ ਨੇ ਐਲਾਨ ਕੀਤਾ ਕਿ ਰਾਜੇਸ਼ ਸ਼ਰਮਾ ਪੰਜੌਲਾ ਪੰਜਾਬ ਕੇਸਰੀ ਗਰੁੱਪ ਨੂੰ ਸਕੱਤਰ ਜਨਰਲ,

ਡਾ. ਮਨੀਸ਼ ਸਰਹਿੰਦੀ ਟਾਈਮਜ਼ ਆਫ ਇੰਡੀਆ ਨੂੰ ਸੀਨੀਅਰ ਮੀਤ ਪ੍ਰਧਾਨ, ਜਸਪਾਲ ਢਿੱਲੋਂ ਰੋਜ਼ਾਨਾ ਅਜੀਤ ਤੇ ਖੁਸ਼ਵੀਰ ਤੂਰ ਸੱਚ ਕਹੂੰ ਨੂੰ ਮੀਤ ਪ੍ਰਧਾਨ ਅਤੇ ਪਰਮੀਤ ਸਿੰਘ ਪੰਜਾਬ ਕੇਸਰੀ ਗਰੁੱਪ ਨੂੰ ਸਕੱਤਰ ਚੁਣਿਆ ਗਿਆ ਹੈ।

ਹੋਰ ਪੜ੍ਹੋ: ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ

ਸ਼ਾਹੀ ਸ਼ਹਿਰ ਵਿਚ ਪਹਿਲੀ ਵਾਰ ਪੱਤਰਕਾਰੀ ਭਾਈਚਾਰੇ ਵਿਚ ਖਜਾਨਚੀ ਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਰੌਚਕ ਮੁਕਾਬਲਾ ਵੇਖਣ ਨੂੰ ਮਿਲਿਆ।

ਪੰਜਾਬੀ ਜਾਗਰਣ  ਦੇ ਨਵਦੀਪ ਢੀਂਗਰਾ ਖਜ਼ਾਨਚੀ ਤੇ ਯੋਗੇਸ਼ ਧੀਰ ਦੈਨਿਕ ਸਵੇਰਾ ਅਤੇ ਸੰਜੇ ਵਰਮਾ ਦੈਨਿਕ ਜਾਗਰਣ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਮੋਹਣ ਲਾਲ ਦੈਨਿਕ ਜਾਗਰਣ ਨੂੰ ਫੋਟੋ ਜਰਨਲਿਸਟ ਲਈ ਰਾਖਵੇਂ ਅਹੁਦੇ ਵਾਸਤੇ ਜੁਆਇੰਟ ਸਕੱਤਰ ਚੁਣਿਆ ਗਿਆ ਜਦਕਿ ਆਤਿਸ਼ ਗੁਪਤਾ ਅਜੀਤ ਸਮਾਚਾਰ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।

-PTC News

  • Share