ਹੋਰ ਖਬਰਾਂ

ਗੁਰਪ੍ਰੀਤ ਸਿੰਘ ਨਾਮਧਾਰੀ ਨੇ ਮਰਹੂਮ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਆਪਣੇ ਹੱਥਾਂ ਨਾਲ ਬਣਾਈ ਸੁੰਦਰ ਪੇਂਟਿਗ

By Shanker Badra -- July 04, 2020 4:07 pm -- Updated:Feb 15, 2021

ਗੁਰਪ੍ਰੀਤ ਸਿੰਘ ਨਾਮਧਾਰੀ ਨੇ ਮਰਹੂਮ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਆਪਣੇ ਹੱਥਾਂ ਨਾਲ ਬਣਾਈ ਸੁੰਦਰ ਪੇਂਟਿਗ:ਨਾਭਾ : ਕਹਿੰਦੇ ਨੇ ਸ਼ਬਦ ਹੀ ਵਿਅਕਤੀ ਦੇ ਚਰਿੱਤਰ ਦਾ ਅਸਲ ਗਹਿਣਾ ਹੁੰਦੇ ਹਨ ,ਸੋ ਇਹ ਗੱਲ ਅੱਜ ਸੱਚ ਜਾਪ ਰਹੀ ਹੈ।

Gurpreet Singh Namdhari beautiful hand-Pating portrait of late journalist Davinderpal Singh ਗੁਰਪ੍ਰੀਤ ਸਿੰਘ ਨਾਮਧਾਰੀ ਨੇ ਮਰਹੂਮ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਆਪਣੇ ਹੱਥਾਂ ਨਾਲ ਬਣਾਈ ਸੁੰਦਰ ਪੇਂਟਿਗ

ਜਿਨ੍ਹਾਂ ਨੇ ਆਪਣੇ ਸ਼ਬਦਾਂ ਦੇ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ਅਤੇ ਆਪਣਾ ਸਾਰਾ ਜੀਵਨ ਪੱਤਰਕਾਰੀ ਨੂੰ ਦੇਣ ਵਾਲੇ ਦਵਿੰਦਰਪਾਲ ਸਿੰਘ ਜੀ ਨੂੰ ਨਾਭਾ ਦੇ ਨੈਸ਼ਨਲ ਐਵਾਰਡ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਸਾਹਿਤ ਨਾਲ ਜੁੜੇ ਲੋਕਾਂ ਨੇ ਸ਼ਰਧਾਜਲੀ ਭੇਟ ਕੀਤੀ।

ਇਸ ਦੌਰਾਨ ਸਵਰਗੀ ਦਵਿੰਦਰਪਾਲ ਸਿੰਘ ਜੀ ਦੀ ਯਾਦ ਵਿੱਚ ਆਪਣੇ ਹੱਥਾਂ ਦੇ ਨਾਲ ਇੱਕ ਸੁੰਦਰ ਪੇਂਟਿਗ ਬਣਾਈ ਗਈ ਅਤੇ ਭਾਵੁਕ ਹੋ ਕੇ ਉਹਨਾਂ ਦੇ ਨਾਲ ਹੋਈ ਪਹਿਲੀ ਮੁਲਾਕਾਤ ਦੇ ਬਾਰੇ ਵੀ ਦੱਸਿਆ ਹੈ। ਇਸ ਦੇ ਨਾਲ ਹੀ ਅਧਿਆਪਕਾਂ ਤੇ ਪੱਤਰਕਾਰਾਂ ਨੇ ਵੀ ਦਵਿੰਦਰਪਾਲ ਸਿੰਘ ਜੀ ਨੂੰ ਯਾਦ ਕੀਤਾ ਤੇ ਕਿਹਾ ਕਿ ਇਸ ਸਮੇਂ ਪੱਤਰਕਾਰ ਭਾਈਚਾਰੇ ਨੂੰ ਦਵਿੰਦਰਪਾਲ ਸਿੰਘ ਵਰਗੇ ਮਿਹਨਤੀ ਪੱਤਰਕਾਰਾਂ ਦੀ ਲੋੜ ਹੈ।

Gurpreet Singh Namdhari beautiful hand-Pating portrait of late journalist Davinderpal Singh ਗੁਰਪ੍ਰੀਤ ਸਿੰਘ ਨਾਮਧਾਰੀ ਨੇ ਮਰਹੂਮ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਆਪਣੇ ਹੱਥਾਂ ਨਾਲ ਬਣਾਈ ਸੁੰਦਰ ਪੇਂਟਿਗ

ਉਹਨਾਂ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਅਤੇ ਦਰਸ਼ਕ ਹਮੇਸ਼ਾਂ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਅਤੇ ਆਪਣੇ ਦਿਲਾਂ 'ਚ ਵਸਾ ਕੇ ਰੱਖਣਗੇ। ਦਵਿੰਦਰਪਾਲ ਸਿੰਘ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਰਾ ਪੀਟੀਸੀ ਪਰਿਵਾਰ ਉਨ੍ਹਾਂ ਦੀਆਂ ਯਾਦਾ ਨੂੰ ਅਤੇ ਪੱਤਰਕਾਰੀ ਦੇ ਦਿੱਤੇ ਯੋਗਦਾਨ ਨੂੰ ਸਦਾ ਹੀ ਯਾਦ ਰੱਖੇਗਾ। ਉਝ ਵੀ ਕਿਹਾ ਜਾਂਦਾ ਹੈ ਕਿ ਜਾਣ ਵਾਲੇ ਨੂੰ ਕੋਈ ਨਹੀਂ ਰੋਕ ਸਕਦਾ ,ਬਸ ਪਿੱਛੇ ਰਹਿ ਜਾਂਦੀਆਂ ਨੇ ਉਹਨਾਂ ਦੀਆਂ ਯਾਦਾਂ।
-PTCNews

 

  • Share