ਵੀਡੀਓ

ਪੰਛੀ ਦੇ ਚੋਗਾ ਚੁਗਣ ਦੀ ਅਨੋਖੀ ਵੀਡੀਓ ਹੋਈ ਵਾਇਰਲ, ਦੇਖ ਕੇ ਮਨ ਨੂੰ ਮਿਲੇਗਾ ਸਕੂਨ

By Jashan A -- July 25, 2019 7:07 pm -- Updated:Feb 15, 2021

ਪੰਛੀ ਦੇ ਚੋਗਾ ਚੁਗਣ ਦੀ ਅਨੋਖੀ ਵੀਡੀਓ ਹੋਈ ਵਾਇਰਲ, ਦੇਖ ਕੇ ਮਨ ਨੂੰ ਮਿਲੇਗਾ ਸਕੂਨ,ਹਰ ਰੋਜ਼ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਮਨਪ੍ਰਚਾਵਾ ਕੀਤਾ ਜਾਂਦਾ ਹੈ। ਪਰ ਕੁਝ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਅੱਖਾਂ ਨਮ ਵੀ ਹੋ ਜਾਂਦੀਆਂ ਹਨ।

ਪਰ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਹਰ ਕੋਈ ਸਲਾਮ ਕਰ ਰਿਹਾ ਹੈ। ਦਰਅਸਲ, ਇਹ ਵੀਡੀਓ ਮਾਨਵਤਾ ਤੇ ਪੰਛੀਆਂ ਦੇ ਅਦਭੁਤ ਰਿਸ਼ਤੇ ਨੂੰ ਬਿਆਨ ਕਰ ਰਹੀ ਹੈ।

ਹੋਰ ਪੜ੍ਹੋ: ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ

ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਂ ਨੂੰ ਸਿੱਖ ਪਰਿਵਾਰ ਆਪਣੇ ਹੱਥੀਂ ਰੋਟੀ ਖਵਾ ਰਿਹਾ ਹੈ। ਉੱਧਰ ਕਾਂ ਵੀ ਬੜੇ ਹੀ ਅਰਾਮ ਦੇ ਨਾਲ ਗੁਰ ਸਿੱਖ ਬੰਦਿਆਂ ਦੇ ਹੱਥੋਂ ਰੋਟੀ ਖਾ ਰਿਹਾ ਹੈ।

https://www.instagram.com/p/B0NzQbmls5B/?utm_source=ig_web_copy_link

ਤੁਹਾਨੂੰ ਦੱਸ ਦੇਈਏ ਕਿ ਜਿੱਥੇ ਅੱਜ ਲੋਕੀਂ ਗੁਰੂ ਵੱਲੋਂ ਦੱਸ ਹੋਏ ਮਾਨਵਤਾ ਵਾਲੇ ਰਾਹਾਂ ਉੱਤੇ ਤੁਰਨਾ ਭੁੱਲਦੇ ਜਾ ਰਹੇ ਨੇ। ਉੱਥੇ ਇਹ ਵਾਇਰਲ ਵੀਡੀਓ ਇਨਸਾਨੀਅਤ ਦਾ ਸੁਨੇਹਾ ਦੇ ਰਹੀ ਹੈ।

-PTC News