ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਈ ਗਈ ਦਰਸ਼ਨੀ ਡਿਓੜੀ, ਵੇਖੋ ਤਸਵੀਰਾਂ

Amritsar, 18th August: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੇ ਤੇ ਕਲਿਆਣਕਾਰੀ ਉਪਦੇਸ਼ਾ ਤੋਂ ਸਰਬਤ ਦੇ ਭਲੇ ਦਾ ਪੇਗਾਮ ਸਮੁੱਚੀ ਮਾਨਵਤਾ ਨੂੰ ਨਸੀਬ ਹੁੰਦਾ ਹੈ। ਦੁਨੀਆਂ ਦੇ ਵੱਖ ਵੱਖ ਧਰਮਾਂ ਦੇ ਹੋਰ ਵੀ ਪਾਵਨ ਗ੍ਰੰਥ ਮਿਲਦੇ ਹਨ। ਇਹਨਾਂ ਸਮੂਹ ਧਰਮਾਂ ਦੇ ਇਤਿਹਾਸ ਵਿੱਚੋਂ ਸ੍ਰੀ ਗੂਰੂ ਗ੍ਰੰਥ ਸਾਹਿਬ ਇੱਕ ਅਜਿਹਾ ਪਾਵਨ ਗ੍ਰੰਥ ਹੈ ਜਿਸਦਾ ਰੋਜ਼ਾਨਾ ਪ੍ਰਕਾਸ਼ ਤੇ ਸੁੱਖਆਸਨ ਬੜੇ ਅਦਬ ਤੇ ਸਤਿਕਾਰ ਨਾਲ ਕੀਤਾ ਜਾਂਦਾ ਹੈ ਤੇ ਲੱਖਾਂ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਨ।

ਗੁਰੂ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ,ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵੱਲੋਂ ਤਿਆਰੀਆਂ ਜ਼ੋਰਾਂ ‘ਤੇ ਹੈ। ਜਿਸ ਦੇ ਚਲਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਵੱਖ ਵੱਖ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ,ਤੇ ਵੱਖ ਵੱਖ ਤਰ੍ਹਾਂ ਦੀ ਮਹਿਕ ਫੈਲਾਉਂਦੇ ਇਹ ਫੁਲ 30 ਕਿਸਮ ਦੇ ਹਨ ,ਜਿਨਾਂ ਵਿਚ ਖੁਸ਼ਬੂਆਂ ਬਿਖੇਰਦੇ ਮੈਰੀਗੋਲਡ, ਰਜਨੀਗੰਧਾ, ਜੈਸਮੀਨ,ਗੁਲਾਬ, ਲਿਲੀ, ਰੇਵਲ, ਜਿਪਸੋ ਆਦਿ ਫੁੱਲ ਤੇ 16 ਤਰਾਂ ਦੇ ਪੱਤੇ ਵੀ ਸ਼ਾਮਲ ਹਨ।

ਉਥੇ ਹੀ ਸ਼੍ਰੀ ਦਰਬਾਰ ਸਾਹਿਬ ਨੂੰ ਸਜਾਉਣ ਦੇ ਲਈ ਖ਼ਾਸ 80 ਕਾਰੀਗਰ ਦਿੱਲੀ ਅਤੇ ਕਲਕੱਤਾ ਤੋਂ ਗੁਰੂ ਨਗਰੀ ਪਹੁੰਚੇ ਹਨ।ਜੋ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਤਿ ਸੁੰਦਰ ਸਜਾਵਟ ‘ਚ ਜੁਟੇ ਹਨ। ਇਨਾਂ ਕਾਰੀਗਰਾਂ ਦੇ ਨਾਲ ਨਾਲ ਸਜਾਵਟ ਦਾ ਜ਼ਿੰਮਾ ਦਿੱਲੀ ਦੀ ਇਕ ਦਵਾਈਆਂ ਦੀ ਕੰਪਨੀ ਨੇ ਵੀ ਚੁੱਕਿਆ ਹੈ .ਇਹ ਸਜਾਵਟ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਰਬਾਰ, ਦਰਸ਼ਨੀ ਡਿਓਢੀ ਤੋਂ ਪੁਲ ਦੇ ਨਾਲ ਪਰਿਕਰਮਾ, ਸਮੇਤ ਸਮੂਹ ਗੁਰੂਦੁਆਰਾ ਸਾਹਿਬਾਨ ਨੂੰ ਸਜਾਇਆ ਜਾ ਰਿਹਾ…..ਜੋ ਕਿ ਬੇਹੱਦ ਅਲੌਕਿਕ ਨਜ਼ਾਰਾ ਹੈ।

ਉਥੇ ਹੀ ਇਸ ਵਾਰ ਕੋਰੋਨਾ ਮਹਾਮਾਰੀ ਦੇ ਚਲਦਿਆਂ ਅਹਿਤਿਆਤ ਵਰਤਣ ਦੀ ਸਲਾਹ ਵੀ ਸੰਗਤਾਂ ਨੂੰ ਦਿਤੀ ਗਈ ਹੈ ਜਿਸ ਤਹਿਤ ਘਟ ਤੋਂ ਘਟ ਸੰਗਤਾਂ ਨੂੰ ਗੁਰੂਦਵਾਰਾ ਸਾਹਿਬ ‘ਚ ਆਉਣ ਦੀ ਅਪੀਲ ਕੀਤੀ ਗਈ ਹੈ।

Read more: ਅਨਲਾਕ 3 ਦੀਆਂ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ