Fri, Apr 19, 2024
Whatsapp

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥

Written by  Joshi -- March 15th 2018 12:10 PM -- Updated: March 15th 2018 12:14 PM
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ ਸਿੱਖਾਂ ਦੇ ਸਤਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਜਿੰਨਾਂ ਦੀ ਸ਼ਰਣ ਵਿੱਚ ਜੋ ਕੋਈ ਦੀਨ ਦੁਖੀ ਆਉਂਦਾ ਹੈ, ਗੁਰੂ ਸਾਹਿਬ ਉਸਨੂੰ ਖਾਲੀ ਹੱਥ ਨਹੀਂ ਭੇਜਦੇ।ਉਹ ਸਖਸ਼ ਚਾਹੇ ਰਾਜਾ ਹੋਵੇ ਜਾਂ ਭਿਖਾਰੀ... ਭਾਵੇਂ ਵੈਰੀ ਆ ਜਾਵੇ ਜਾਂ ਮਿੱਤਰ, ਗੁਰੂ ਸਾਹਿਬ ਨੇ ਬਗੈਰ ਕਿਸੇ ਵਿਤਕਰੇ ਤੋਂ ਹਰ ਇੱਕ ਦਾ ਦੁੱਖ ਦੂਰ ਕੀਤਾ ਹੈ। ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ॥ ਗੁਰੂ ਹਰਿ ਰਾਇ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ੧੬੩੦ ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ।ਆਪ ਜੀ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ। ੧੪ ਸਾਲ ਦੀ ਉਮਰ 'ਚ ਗੁਰੂ ਸਾਹਿਬ ਨੂੰ ਗੁਰ ਹਰਿ ਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰਗੱਦੀ ਸੌਂਪੀ ਗਈ ਸੀ। ਗੁਰੂ ਹਰਿ ਰਾਇ ਸਾਹਿਬ ਜੀ ਨੇ ਆਪਣੇ ਦਾਦਾ ਜੀ ਦੇ ਮਾਰਗ ਤੇ ਚੱਲਦਿਆਂ ਹਮੇਸ਼ਾ ਗਰੀਬਾਂ,ਲੋੜਵੰਦਾ ਅਤੇ ਰੋਗੀਆਂ ਦੀ ਦੇਖ ਭਾਲ ਸੇਵਾ ਅਤੇ ਇਲਾਜ ਵੱਲ ਖਾਸ ਧਿਆਨ ਦਿੱਤਾ। ਲੋਕ ਦੂਰ ਦੂਰ ਤੋਂ ਗੁਰੂ ਸਾਹਿਬ ਦੇ ਦਵਾਖਾਨੇ 'ਚ ਆਉਂਦੇ ਸੀ ਅਤੇ ਠੀਕ ਹੋ ਕੇ ਜਾਂਦੇ ਸੀ, ਜਿੰਨ੍ਹਾਂ 'ਚ ਇੱਕ ਨਾਮ ਬਾਦਸ਼ਾਹ ਸ਼ਾਹ ਜਹਾਨ ਦਾ ਵੀ ਆਉਂਦਾ ਹੈ। ਫਿਰ ਕਿਸੇ ਹਕੀਮ ਨੇ ਸ਼ਾਹ ਜਹਾਨ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਦਵਾਖਾਨਾ ਦੱਸਿਆ ਤੇ ਕਿਹਾ ਕਿ ਰਾਜਕੁਮਾਰ ਦਾਰਾ ਦਾ ਇਲਾਜ ਸਿਰਫ ਗੁਰੂ ਹਰਿ ਰਾਇ ਸਾਹਿਬ ਕੋਲ ਹੈ। ਸ਼ਾਹ ਜਹਾਨ ਗੁਰੂ ਸਾਹਿਬ ਨੂੰ ਇੱਕ ਪੱਤਰ ਲਿੱਖ ਕੇ ਦਵਾਈਆਂ ਮੰਗਵਾਈਆ ਤੇ ਗੁਰੂ ਸਾਹਿਬ ਨੇ ਬਗੈਰ ਕਿਸੇ ਵੈਰ ਵਿਰੋਧ ਨਾਲ ਸ਼ਾਹ ਜਹਾਨ ਨੂੰ ਦਵਾਈ ਭੇਜ ਦਿੱਤੀ ਅਤੇ ਗੁਰੂ ਸਾਹਿਬ ਦੀ ਸਹਾਇਤਾ ਨਾਲ ਤੇ ਹਕੀਮਾਂ ਦੀ ਕੋਸ਼ਿਸ ਨਾਲ ਦਾਰਾ ਸ਼ਿਕੋਹ ਤੰਦਰੁਸਤ ਹੋ ਗਿਆ। ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਆਇਆ ਗੁਰੂ ਜੀ ਦੇ ਨਾਲ ਉੱਚ-ਕੋਟੀ ਦੇ ੨੨੦੦ ਸਿੰਘ ਸੂਰਮੇ ਜਵਾਨਾਂ ਦੀ ਇੱਕ ਫੌਜੀ ਟੁਕੜੀ ਨਾਲ ਰਹਿੰਦੀ ਸੀ ਜੋ ਖਾਲਸਾ ਪੰਥ ਦਾ ਜੁਝਾਰੂ ਰੂਪ ਉਜਾਗਰ ਕਰਦੇ ਸੀ। ਗੁਰੂ ਸਾਹਿਬ ਬਹੁਤ ਸਮਾਂ ਪਰਮੇਸ਼ਰ ਦੀ ਭਗਤੀ ਵਿੱਚ ਹੀ ਬਤੀਤ ਹੁੰਦਾ ਸੀ।ਗੁਰੂ ਸਾਹਿਬ ਨੇ ਪਰਮੇਸ਼ਰ ਦੇ ਧਿਆਨ ਵਿੱਚ ਰਹਿੰਦਿਆਂ ਹਰ ਕਿਸੇ ਦੀ ਮਦਦ ਕੀਤੀ ਤੇ ਗੁਰੂ ਘਰ ਦੇ ਦਰ ਤੇ ਆਏ ਹੋਇਆ ਦੀਆਂ ਬਾਦਸ਼ਾਹੀਆਂ ਨਾਲ ਝੋਲੀਆ ਭਰ ਦਿੱਤੀਆਂ। ਗੁਰੂ ਹਰਿ ਰਾਇ  ਸਾਹਿਬ ਜੀ ੧੬੬੧ ਈ. 'ਚ ਜੋਤੀ ਜੋਤਿ ਸਮਾਂ ਗਏ ਤੇ ਗੁਰੂ ਸਾਹਿਬ ਦਾ ਦਾਹ ਸਸਕਾਰ ਕੀਰਤਪੁਰ ਸਾਹਿਬ ਸਤਲੁਜ ਦਰਿਆ ਦੇ ਕੋਲ ਕੀਤਾ ਗਿਆ। ਅੱਜ ਕਲ ਇਸ ਅਸਥਾਨ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਸਥਿਤ ਹੈ। ਗੁਰਦੁਆਰਾ ਅੰਬ ਸਾਹਿਬ ,ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਬੋਲੀ ਸਾਹਿਬ ਕੀਰਤਪੁਰ ਸਾਹਿਬ, ਗੁਰਦੁਆਰਾ ਸ੍ਰੀ ਕੋਟ ਸਾਹਿਬ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੀਰਤਪੁਰ ਸਾਹਿਬ ਨੂੰ ਗੁਰੂ ਸਾਹਿਬ ਛੋਹ ਪ੍ਰਾਪਤ ਹੈ। ਪੀਟੀਸੀ ਨੈੱਟਵਰਕ ਵੱਲੋਂ ਸਮੂਹ ਸਾਧ ਸੰਗਤ ਨੂੰ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ —PTC News


Top News view more...

Latest News view more...