ਹੋਰ ਖਬਰਾਂ

ਪਿਆਕੜਾਂ ਨੂੰ ਲੱਗੀਆਂ ਮੌਜ਼ਾਂ , ਮੇਲੇ ਵਿੱਚ ਸ਼ਰਾਬ ਠੇਕੇਦਾਰਾਂ ਨੇ ਸਟਾਲ ਲਗਾ ਕੇ ਵੇਚੀ ਸ਼ਰਾਬ , ਪੁਲਿਸ ਦੇਖਦੀ ਰਹੀ ਤਮਾਸ਼ਾ

By Shanker Badra -- July 12, 2019 5:07 pm -- Updated:Feb 15, 2021

ਪਿਆਕੜਾਂ ਨੂੰ ਲੱਗੀਆਂ ਮੌਜ਼ਾਂ , ਮੇਲੇ ਵਿੱਚ ਸ਼ਰਾਬ ਠੇਕੇਦਾਰਾਂ ਨੇ ਸਟਾਲ ਲਗਾ ਕੇ ਵੇਚੀ ਸ਼ਰਾਬ , ਪੁਲਿਸ ਦੇਖਦੀ ਰਹੀ ਤਮਾਸ਼ਾ:ਜਲਾਲਾਬਾਦ : ਪੰਜਾਬ ਨੂੰ ਗੁਰੂਆਂ-ਪੀਰਾਂ ਪੈਗੰਬਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਮੇਲੇ ਲਗਾਏ ਜਾਂਦੇ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਗੁਰੂਆਂ-ਪੀਰਾਂ ਦੇ ਇਤਿਹਾਸ ਬਾਰੇ ਜਾਣੂ ਹੋਣ। ਇਨ੍ਹਾਂ ਮੇਲਿਆਂ ਵਿੱਚ ਜਿਥੇ ਕਈ ਲੋਕ ਸ਼ਰਧਾ ਭਾਵਨਾ ਨਾਲ ਜਾਂਦੇ ਹਨ ,ਓਥੇ ਹੀ ਕੁੱਝ ਲੋਕ ਮੇਲੇ ਵਿੱਚ ਮਸਤੀ ਕਰਦੇ ਹਨ ਅਤੇ ਸ਼ਰਾਬ , ਸੁੱਖਾ , ਭੰਗ ਆਦਿ ਪੀਂਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਹਲਕਾ ਗੁਰੂਹਰਸਹਾਏ ਵਿੱਚ ਦੇਖਣ ਨੂੰ ਮਿਲਿਆ ਹੈ।

Guru HarSahai village Mida fair Liquor contractors Sold liquor ਪਿਆਕੜਾਂ ਨੂੰ ਲੱਗੀਆਂ ਮੌਜ਼ਾਂ , ਮੇਲੇ ਵਿੱਚ ਸ਼ਰਾਬ ਠੇਕੇਦਾਰਾਂ ਨੇ ਸਟਾਲ ਲਗਾ ਕੇ ਵੇਚੀ ਸ਼ਰਾਬ , ਪੁਲਿਸ ਦੇਖਦੀ ਰਹੀ ਤਮਾਸ਼ਾ

ਜਿਥੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡ ਮਿੱਡਾ ਵਿਖੇ ਵੀਰਵਾਰ ਨੂੰ ਪਿੰਡ ਅੰਦਰ ਬਾਬਾ ਜੀ ਦੀ ਦਰਗਾਹ 'ਤੇ ਸਲਾਨਾ ਜੋੜ ਮੇਲਾ ਲੱਗਿਆ ਸੀ। ਇਸ ਮੇਲੇ ਦੌਰਾਨ ਪਿਆਕੜਾਂ ਨੂੰ ਮੌਜ਼ਾਂ ਲੱਗੀਆਂ ਰਹੀਆਂ ਹਨ ਕਿਉਂਕਿ ਸ਼ਰਾਬ ਠੇਕੇਦਾਰਾਂ ਨੇ ਸ਼ਰੇਆਮ ਸ਼ਰਾਬ ਵੇਚੀ ਹੈ।

Guru HarSahai village Mida fair Liquor contractors Sold liquor ਪਿਆਕੜਾਂ ਨੂੰ ਲੱਗੀਆਂ ਮੌਜ਼ਾਂ , ਮੇਲੇ ਵਿੱਚ ਸ਼ਰਾਬ ਠੇਕੇਦਾਰਾਂ ਨੇ ਸਟਾਲ ਲਗਾ ਕੇ ਵੇਚੀ ਸ਼ਰਾਬ , ਪੁਲਿਸ ਦੇਖਦੀ ਰਹੀ ਤਮਾਸ਼ਾ

ਇਸ ਮੇਲੇ 'ਚ ਸ਼ਰਾਬ ਦੇ ਠੇਕੇਦਾਰਾਂ ਨੇ ਆਪਣੇ ਨਿੱਜੀ ਮੁਨਾਫੇ ਲਈ ਸਟਾਲ ਲਗਾ ਕੇ ਸ਼ਰਾਬ ਦੀ ਵਿਕਰੀ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਸ਼ਰੇਆਮ ਸ਼ਰਾਬ ਦੀ ਵਿਕਰੀ ਕਰ ਰਹੇ ਸ਼ਰਾਬ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਨਹੀਂ।

Guru HarSahai village Mida fair Liquor contractors Sold liquor ਪਿਆਕੜਾਂ ਨੂੰ ਲੱਗੀਆਂ ਮੌਜ਼ਾਂ , ਮੇਲੇ ਵਿੱਚ ਸ਼ਰਾਬ ਠੇਕੇਦਾਰਾਂ ਨੇ ਸਟਾਲ ਲਗਾ ਕੇ ਵੇਚੀ ਸ਼ਰਾਬ , ਪੁਲਿਸ ਦੇਖਦੀ ਰਹੀ ਤਮਾਸ਼ਾ

ਇਸ ਦੌਰਾਨ ਪਿੰਡ ਮਿੱਡਾ ਦੇ ਮੌਜੂਦਾ ਸਰਪੰਚ ਸੁਭਾਸ਼ ਚੰਦਰ ਨੇ ਦੱਸਿਆ ਕਿ ਮੇਲੇ ਵਾਲੇ ਦਿਨ ਬਾਬਾ ਜੀ ਦੀ ਦਰਗਾਹ 'ਤੇ ਸ਼ਰਾਬ ਜਾਂ ਕੋਈ ਨਸ਼ਾ ਕਰਕੇ ਨਾ ਆਉਣ ਦੀ ਅਪੀਲ ਕੀਤੀ ਗਈ ਸੀ ਪਰ ਠੇਕੇਦਾਰਾਂ ਨੇ ਮੇਲੇ ਵਿੱਚ ਆਪਣੇ ਨਿੱਜੀ ਮੁਨਾਫੇ ਲਈ ਸ਼ਰਾਬ ਵੇਚੀ ਹੈ। ਪਿੰਡ ਦੀ ਸਮੁੱਚੀ ਪੰਚਾਇਤ ਨੇ ਅਜਿਹੇ ਕਾਰਨਾਮੇ ਸਬੰਧੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਦੇ ਖਿਲਾਫ ਰੋਸ ਪ੍ਰਗਟਾਇਆ ਹੈ।

Guru HarSahai village Mida fair Liquor contractors Sold liquor ਪਿਆਕੜਾਂ ਨੂੰ ਲੱਗੀਆਂ ਮੌਜ਼ਾਂ , ਮੇਲੇ ਵਿੱਚ ਸ਼ਰਾਬ ਠੇਕੇਦਾਰਾਂ ਨੇ ਸਟਾਲ ਲਗਾ ਕੇ ਵੇਚੀ ਸ਼ਰਾਬ , ਪੁਲਿਸ ਦੇਖਦੀ ਰਹੀ ਤਮਾਸ਼ਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ 25 ਜੁਲਾਈ ਨੂੰ ਨਸ਼ਿਆਂ ਬਾਰੇ ਅੰਤਰਰਾਜੀ ਮੀਟਿੰਗ ਕਰਨ ਲਈ ਹੋਏ ਸਹਿਮਤ

ਇਸ ਸਬੰਧੀ ਜ਼ਿਲਾ ਫਾਜ਼ਿਲਕਾ ਦੇ ਐਕਸਾਇਜ਼ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ।ਉਨ੍ਹਾਂ ਕੋਲੋ ਜਦੋਂ ਪੁੱਛਿਆ ਗਿਆ ਕਿ ਮੇਲੀਆਂ 'ਚ ਖੁੱਲ੍ਹੇ ਆਮ ਸ਼ਰਾਬ ਵੇਚਣਾ ਗੈਰ-ਕਾਨੂੰਨੀ ਹੈ ਤਾਂ ਉਨ੍ਹਾਂ ਨੇ ਕੋਈ ਤਸਲੀਬਖਸ਼ ਜਵਾਬ ਨਹੀਂ ਦਿੱਤਾ।
-PTCNews

  • Share