ਦੇਖੋ, ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ‘ਤੇ ਲਾਈਵ ਪ੍ਰਸਾਰਣ, ਪੜ੍ਹੋ ਪੂਰਾ ਵੇਰਵਾ 

ਦੇਖੋ, ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ 'ਤੇ ਲਾਈਵ ਪ੍ਰਸਾਰਣ, ਪੜ੍ਹੋ ਪੂਰਾ ਵੇਰਵਾ 

ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਵਿਖੇ, 17 ਤੋਂ 19 ਕੱਤਕ, ਸੰਮਤ ਨਾਨਕਸ਼ਾਹੀ 549 (2 ਤੋਂ 4 ਨਵੰਬਰ, 2017) ਦਿਨ ਵੀਰਵਾਰ ਤੋਂ ਸ਼ਨੀਵਾਰ ਤੱਕ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।
guru nanak dev ji prakash purab live program on PTC newsਇਸ ਗੁਰਮਤਿ ਸਮਾਗਮ ‘ਚ ਗੁਰਮਤਿ ਵਿਚਾਰਾਂ, ਢਾਡੀ ਤੇ ਕਵੀਸ਼ਰੀ ਦਰਬਾਰ, ਸੋ ਦਰ ਚੌਂਕੀ, ਰਹਿਰਾਸਿ, ਅਰਦਾਸ ਤੇ ਹੁਕਮਨਾਮਾ, ਦੀਪਮਾਲਾ, ਆਤਿਸ਼ਬਾਜੀ,  ਰਾਗ ਦਰਬਾਰ, ਢਾਡੀ ਦਰਬਾਰ, ਤੋਂ ਬਾਅਦ ਭੋਗ ਸ੍ਰੀ ਅਖੰਡ ਸਾਹਿਬ ਪਾਏ ਜਾਣਗੇ ਅਤੇ ਰਾਗੀ ਜੱਥੇ ਸੰਗਤਾਂ ਨੂੰ ਆਪਣੇ ਕੀਰਤਨ ਨਾਲ ਨਿਹਾਲ ਕਰਨਗੇ।

ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਸਮਾਗਮ ਨੂੰ ਲਾਈਵ ਕਿਸੇ ਚੈਨਲ ਦੇ ਰਾਹੀਂ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਜਾਵੇਗਾ ਅਤੇ ਸੰਗਤਾਂ ਇਸ ਅਲੌਕਿਕ ਨਜ਼ਾਰੇ ਦਾ ਸਿੱਧਾ ਪ੍ਰਸਾਰਣ ਤੇ ਪੀਟੀਸੀ ਨਿਊਜ਼ ਚੈਨਲ ‘ਤੇ ਦੇਖ ਸਕਣਗੀਆਂ।

ਤੁਸੀਂ ਅਲੌਕਿਕ ਜਲੌਅ ਦਾ ਨਜ਼ਾਰਾ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿੱਧਾ ਪੀਟੀਸੀ ਪੰਜਾਬੀ ‘ਤੇ 9 ਤੋਂ 12 ਵਜੇ ਤੱਕ ਦੇਖ ਸਕਦੇ ਹੋ।
12 ਤੋਂ 3 ਵਜੇ ਤੱਕ ਗੁਰਮਤਿ ਸਮਾਗਮ ਪੀਟੀਸੀ ਨਿਊਜ਼ ਚੈਨਲ ‘ਤੇ ਲਾਈਵ/ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ।

4 ਤਰੀਕ ਦੇਰ ਰਾਤ 1:40 ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦਾ ਖਾਸ ਸਮਾਗਮ ਪੀਟੀਸੀ ਨਿਊਜ਼ ‘ਤੇ ਖਾਸ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਭਾਰਤ ਤੋਂ ਵੀ ਸੰਗਤਾਂ ਪਾਕਿਸਤਾਨ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਹੁੰਚਣਗੀਆਂ ਅਤੇ ਇਸ ਸੰਬੰਧ ‘ਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

—PTC News