ਹੋਰ ਖਬਰਾਂ

ਗੁਰੂ ਨਾਨਕ ਦੇਵ ਯੂਨੀ: ਅੰਮ੍ਰਿਤਸਰ ਦੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ, ਜਾਣੋ ਵਜ੍ਹਾ

By Jashan A -- December 30, 2019 6:12 pm -- Updated:Feb 15, 2021

ਗੁਰੂ ਨਾਨਕ ਦੇਵ ਯੂਨੀ: ਅੰਮ੍ਰਿਤਸਰ ਦੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ, ਜਾਣੋ ਵਜ੍ਹਾ,ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ 'ਚ ਪੈ ਰਹੀ ਕੜਾਕੇਦਾਰ ਠੰਡ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਲਗਾਤਾਰ ਪੈ ਰਹੀ ਠੰਡ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ (ਸ੍ਰੀ ਅੰਮ੍ਰਿਤਸਰ ਸਾਹਿਬ ) ਵੱਲੋਂ 2 ਜਨਵਰੀ ਨੂੰ ਸ਼ੁਰੂ ਹੋਣ ਵਾਲੀਆਂ ਸਲਾਨਾ ਅਤੇ ਸਮੈਸਟਰ ਸਿਸਟਮ ਦੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

Letter ਜਿਸ ਦੌਰਾਨ ਹੁਣ ਇਹ ਪ੍ਰੀਖਿਆਵਾਂ 8 ਜਨਵਰੀ ਨੂੰ ਹੋਣਗੀਆਂ।ਤੁਹਾਨੂੰ ਦੱਸ ਦੇਈਏ ਕਿ ਇਸ ਠੰਡ ਦੇ ਕਹਿਰ ਅਤੇ ਸੰਘਣੀ ਧੁੰਦ ਕਾਰਨ ਆਵਾਜਾਈ 'ਤੇ ਵਧੇਰੇ ਅਸਰ ਪੈ ਰਿਹਾ ਹੈ। ਟ੍ਰੇਨਾਂ ਅਤੇ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

-PTC News