ਹੋਰ ਖਬਰਾਂ

ਜਦੋਂ ਗੁਰੂ ਰੰਧਾਵਾ ਨੇ ਅਮਰਿੰਦਰ ਗਿੱਲ ਦੇ ਗਾਣਿਆਂ ‘ਤੇ ਪਾਇਆ ਸ਼ਾਨਦਾਰ ਭੰਗੜਾ, ਤੁਸੀਂ ਵੀ ਦੇਖੋ ਵੀਡੀਓ

By Jashan A -- November 17, 2019 12:24 pm

ਜਦੋਂ ਗੁਰੂ ਰੰਧਾਵਾ ਨੇ ਅਮਰਿੰਦਰ ਗਿੱਲ ਦੇ ਗਾਣਿਆਂ ‘ਤੇ ਪਾਇਆ ਸ਼ਾਨਦਾਰ ਭੰਗੜਾ, ਤੁਸੀਂ ਵੀ ਦੇਖੋ ਵੀਡੀਓ,ਦੁਨੀਆ ਭਰ ਦੇ ਸੰਗੀਤਕ ਜਗਤ ‘ਚ ਪਹਿਚਾਣਿਆ ਜਾਣਾ ਵਾਲਾ ਗਾਇਕ ਗੁਰੂ ਰੰਧਾਵਾ ਆਪਣੇ ਸਰੋਤਿਆਂ ਦੀ ਝੋਲੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪਾ ਰਿਹਾ ਹੈ। ਉਹਨਾਂ ਦੇ ਗਾਣਿਆਂ 'ਤੇ ਅਕਸਰ ਵੀ ਲੋਕ ਭੰਗੜੇ ਪਾਉਂਦੇ ਹਨ, ਪਰ ਇਸ ਵਾਰ ਗੁਰੂ ਰੰਧਾਵਾ ਅਮਰਿੰਦਰ ਗਿੱਲ ਦੇ ਗੀਤ ਵੰਝਲੀ ਵਜਾ ‘ਤੇ ਸ਼ਾਨਦਾਰ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਹਨ।

ਗੁਰੂ ਰੰਧਾਵਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੰਟੀ ਬੈਂਸ ਅਤੇ ਡਾਇਰੈਕਟਰ ਗਿਫ਼ਟੀ ਵਰਗੇ ਸਿਤਾਰੇ ਵੀ ਉਹਨਾਂ ਦੇ ਭੰਗੜੇ ਦਾ ਹੁਨਰ ਦੇਖ ਤਾਰੀਫ ਕਰਨੋ ਪਿੱਛੇ ਨਹੀਂ ਰਹੇ।

ਹੋਰ ਪੜ੍ਹੋ: ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 1 ਦੀ ਮੌਤ

https://www.instagram.com/p/B463a6eHmWk/?utm_source=ig_web_copy_link

ਤੁਹਾਨੂੰ ਦੱਸ ਦੇਈਏ ਕਿ ਗੁਰੂ ਰੰਧਾਵਾ ਨੇ ਹੁਣ ਤੱਕ ਕਈ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ, ਜੋ ਅੱਜ ਵੀ ਲੋਕਾਂ ਦੀ ਕਚਹਿਰੀ 'ਚ ਮਕਬੂਲ ਹਨ। ਇਸ ਤੋਂ ਇਲਾਵਾ ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁੱਲ ਨਾਲ ਵੀ ਸਲੋਲੀ ਸਲੋਲੀ ਗਾਣੇ ‘ਚ ਕੋਲੈਬੋਰੇਟ ਕਰ ਚੁੱਕੇ ਹਨ।

-PTC News

  • Share