Advertisment

ਜਦੋਂ ਗੁਰੂ ਰੰਧਾਵਾ ਨੇ ਅਮਰਿੰਦਰ ਗਿੱਲ ਦੇ ਗਾਣਿਆਂ ‘ਤੇ ਪਾਇਆ ਸ਼ਾਨਦਾਰ ਭੰਗੜਾ, ਤੁਸੀਂ ਵੀ ਦੇਖੋ ਵੀਡੀਓ

author-image
Jashan A
Updated On
New Update
ਜਦੋਂ ਗੁਰੂ ਰੰਧਾਵਾ ਨੇ ਅਮਰਿੰਦਰ ਗਿੱਲ ਦੇ ਗਾਣਿਆਂ ‘ਤੇ ਪਾਇਆ ਸ਼ਾਨਦਾਰ ਭੰਗੜਾ, ਤੁਸੀਂ ਵੀ ਦੇਖੋ ਵੀਡੀਓ
Advertisment
ਜਦੋਂ ਗੁਰੂ ਰੰਧਾਵਾ ਨੇ ਅਮਰਿੰਦਰ ਗਿੱਲ ਦੇ ਗਾਣਿਆਂ ‘ਤੇ ਪਾਇਆ ਸ਼ਾਨਦਾਰ ਭੰਗੜਾ, ਤੁਸੀਂ ਵੀ ਦੇਖੋ ਵੀਡੀਓ,ਦੁਨੀਆ ਭਰ ਦੇ ਸੰਗੀਤਕ ਜਗਤ ‘ਚ ਪਹਿਚਾਣਿਆ ਜਾਣਾ ਵਾਲਾ ਗਾਇਕ ਗੁਰੂ ਰੰਧਾਵਾ ਆਪਣੇ ਸਰੋਤਿਆਂ ਦੀ ਝੋਲੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪਾ ਰਿਹਾ ਹੈ। ਉਹਨਾਂ ਦੇ ਗਾਣਿਆਂ 'ਤੇ ਅਕਸਰ ਵੀ ਲੋਕ ਭੰਗੜੇ ਪਾਉਂਦੇ ਹਨ, ਪਰ ਇਸ ਵਾਰ ਗੁਰੂ ਰੰਧਾਵਾ ਅਮਰਿੰਦਰ ਗਿੱਲ ਦੇ ਗੀਤ ਵੰਝਲੀ ਵਜਾ ‘ਤੇ ਸ਼ਾਨਦਾਰ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਹਨ। ਗੁਰੂ ਰੰਧਾਵਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੰਟੀ ਬੈਂਸ ਅਤੇ ਡਾਇਰੈਕਟਰ ਗਿਫ਼ਟੀ ਵਰਗੇ ਸਿਤਾਰੇ ਵੀ ਉਹਨਾਂ ਦੇ ਭੰਗੜੇ ਦਾ ਹੁਨਰ ਦੇਖ ਤਾਰੀਫ ਕਰਨੋ ਪਿੱਛੇ ਨਹੀਂ ਰਹੇ। ਹੋਰ ਪੜ੍ਹੋ: ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 1 ਦੀ ਮੌਤ https://www.instagram.com/p/B463a6eHmWk/?utm_source=ig_web_copy_link ਤੁਹਾਨੂੰ ਦੱਸ ਦੇਈਏ ਕਿ ਗੁਰੂ ਰੰਧਾਵਾ ਨੇ ਹੁਣ ਤੱਕ ਕਈ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ, ਜੋ ਅੱਜ ਵੀ ਲੋਕਾਂ ਦੀ ਕਚਹਿਰੀ 'ਚ ਮਕਬੂਲ ਹਨ। ਇਸ ਤੋਂ ਇਲਾਵਾ ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁੱਲ ਨਾਲ ਵੀ ਸਲੋਲੀ ਸਲੋਲੀ ਗਾਣੇ ‘ਚ ਕੋਲੈਬੋਰੇਟ ਕਰ ਚੁੱਕੇ ਹਨ। -PTC News-
punjabi-news amrinder-gill guru-randhawa bhangra
Advertisment

Stay updated with the latest news headlines.

Follow us:
Advertisment