Advertisment

550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਫਲ਼ੈਰੋ ਬਰੇਸ਼ੀਆ ਵਿਖੇ ਬਾਬੇ ਨਾਨਕ ਦੇ ਜੀਵਨ ਨਾਲ ਸਬੰਧਿਤ ਲਗਾਈ ਜਾ ਰਹੀ ਹੈ ਚਿੱਤਰ ਪ੍ਰਦਰਸ਼ਨੀ

author-image
Jashan A
Updated On
New Update
550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਫਲ਼ੈਰੋ ਬਰੇਸ਼ੀਆ ਵਿਖੇ ਬਾਬੇ ਨਾਨਕ ਦੇ ਜੀਵਨ ਨਾਲ ਸਬੰਧਿਤ ਲਗਾਈ ਜਾ ਰਹੀ ਹੈ ਚਿੱਤਰ ਪ੍ਰਦਰਸ਼ਨੀ
Advertisment
550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਫਲ਼ੈਰੋ ਬਰੇਸ਼ੀਆ ਵਿਖੇ ਬਾਬੇ ਨਾਨਕ ਦੇ ਜੀਵਨ ਨਾਲ ਸਬੰਧਿਤ ਲਗਾਈ ਜਾ ਰਹੀ ਹੈ ਚਿੱਤਰ ਪ੍ਰਦਰਸ਼ਨੀ,ਬਰੇਸ਼ੀਆ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਦੌਰਾਨ ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਅਜਿਹੇ 'ਚ ਜਿਥੇ ਭਾਰਤ 'ਚ ਸੰਗਤਾਂ ਗੁਰੂ ਸਾਹਿਬ ਜੀ ਪ੍ਰਕਾਸ਼ ਪੁਰਬ ਮਨਾ ਰਹੀ ਹੈ, ਉਥੇ ਹੀ ਵਿਦੇਸ਼ਾਂ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਵੱਲੋਂ ਵੀ ਪ੍ਰਕਾਸ਼ ਦਿਹਾੜੇ ਨੂੰ ਵੱਡੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਵਿਸ਼ਵ ਭਰ ਦੀਆਂ ਅੰਬੈਸੀਆਂ ਵਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਨੂੰ ਉਚੇਚੇ ਤੌਰ ਤੇ ਮਨਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਦੌਰਾਨ ਇਟਲੀ ਵਿਖੇ ਮੌਜੂਦ ਭਾਰਤੀ ਅੰਬੈਸੀ ਰੋਮ ਅਤੇ ਕੋਂਸਲੇਟ ਦਫਤਰ ਮਿਲਾਨ ਵਲੋਂ ਗੁਰੂ ਸਾਹਿਬ ਜੀ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ,ਜਿਥੇ ਅੰਬੈਸੀ ਵਲੋਂ ਇਸ ਦਿਹਾੜੇ ਨੂੰ ਸਮਰਪਿਤ ਜਗ੍ਹਾਂ ਜਗ੍ਹਾਂ ਪਾਸਪੋਰਟ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵੱਖ ਵੱਖ ਜਗ੍ਹਾਂ ਤੇ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਚਿੱਤਰ ਪ੍ਰਦਰਸ਼ਨੀਆਂ ਵੀ ਲਗਾਈਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪਹਿਲੀ ਪ੍ਰਦਰਸ਼ਨੀ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ 1,2 ਅਤੇ 3 ਨਵੰਬਰ ਨੂੰ ਲਗਾਈ ਜਾ ਰਹੀ ਹੈ। -PTC News-
punjabi-news gurudwara-singh-sabha latest-punjabi-news flero brescia 50th-parkash-purb
Advertisment

Stay updated with the latest news headlines.

Follow us:
Advertisment