Fri, Apr 19, 2024
Whatsapp

ਇਹਨਾਂ ਤਸਵੀਰਾਂ ਰਾਹੀਂ ਦੇਖੋ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਨਵੀਂ ਦਿੱਖ

Written by  Jashan A -- October 30th 2019 05:21 PM
ਇਹਨਾਂ ਤਸਵੀਰਾਂ ਰਾਹੀਂ ਦੇਖੋ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਨਵੀਂ ਦਿੱਖ

ਇਹਨਾਂ ਤਸਵੀਰਾਂ ਰਾਹੀਂ ਦੇਖੋ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਨਵੀਂ ਦਿੱਖ

ਇਹਨਾਂ ਤਸਵੀਰਾਂ ਰਾਹੀਂ ਦੇਖੋ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਨਵੀਂ ਦਿੱਖ,ਚੰਡੀਗੜ੍ਹ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤ -ਪਾਕਿ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਜਿਸ ਦੇ ਲਈ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਭਾਰਤ-ਪਾਕਿਸਤਾਨ ਦੋਵੇਂ ਪਾਸਿਓਂ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ। sri kartarpur sahibਇਸ ਦੌਰਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਨਵੀਂ ਦਿੱਖ ਦਿਖਾਈ ਦੇ ਰਹੀ ਹੈ।ਤੁਸੀਂ ਤਸਵੀਰਾਂ 'ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਨੂੰ ਸਿੰਗਾਰਿਆ ਜਾ ਰਿਹਾ ਹੈ। sri kartarpur sahibਇਸ ਦੌਰਾਨ ਪਾਕਿ ਨੇ ਕੰਡਿਆਲੀ ਤਾਰ ਨੇੜੇ ਹੀ ਸ਼ਰਧਾਲੂਆਂ ਲਈ ਸਵਾਗਤੀ ਗੇਟ ਲਗਾਇਆ ਹੈ, ਜਿਸ ‘ਤੇ ਪੰਜਾਬੀ ‘ਚ ਸਭ ਤੋਂ ਉੱਪਰ ‘ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ’ ਲਿਖਿਆ ਗਿਆ ਹੈ ,ਜਿਸ ਦੀ ਬਹੁਤ ਸ਼ਲਾਘਾ ਹੋ ਰਹੀ ਹੈ। sri kartarpur sahibਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘਾ ਜਲਦ ਹੀ ਖੁੱਲ੍ਹਣ ਵਾਲਾ ਹੈ।ਇਸ ਦੇ ਲਈ ਵੱਖ-ਵੱਖ ਤਕਨੀਕੀ ਮਾਹਿਰਾਂ ਤੇ ਮਜ਼ਦੂਰਾਂ ਨੇ ਕੰਮ ਨੇਪਰੇ ਚਾੜ੍ਹਨ ਲਈ ਦਿਨ ਰਾਤ ਇਕ ਕੀਤੀ ਹੋਈ ਹੈ। -PTC News


Top News view more...

Latest News view more...