ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਗਰੀਬ ਪਰਿਵਾਰ ਨੂੰ ਭੇਜਿਆ ਕਰੋੜਾਂ ਦਾ ਬਿੱਲ !

bill
ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਗਰੀਬ ਪਰਿਵਾਰ ਨੂੰ ਭੇਜਿਆ ਕਰੋੜਾਂ ਦਾ ਬਿੱਲ !

ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਗਰੀਬ ਪਰਿਵਾਰ ਨੂੰ ਭੇਜਿਆ ਕਰੋੜਾਂ ਦਾ ਬਿੱਲ !,ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਥੇ ਇਕ ਪਰਿਵਾਰ ਨੂੰ ਬਿਜਲੀ ਵਿਭਾਗ ਨੇ ਜ਼ੋਰਦਾਰ ਬਿਜਲੀ ਦਾ ਝਟਕਾ ਦਿੱਤਾ ਹੈ।

bill
ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਗਰੀਬ ਪਰਿਵਾਰ ਨੂੰ ਭੇਜਿਆ ਕਰੋੜਾਂ ਦਾ ਬਿੱਲ !

ਹੋਰ ਪੜ੍ਹੋ:ਪ੍ਰਦੂਸ਼ਣ ਰੋਕਣ ‘ਚ ਅਸਫਲ ਰਹੀ ਕੇਜਰੀਵਾਲ ਸਰਕਾਰ ਨੂੰ ਲੱਗਾ 25 ਕਰੋੜ ਰੁਪਏ ਦਾ ਜੁਰਮਾਨਾ

ਇਸ ਪਰਿਵਾਰ ਨੂੰ 103 ਕਰੋੜ ਰੁਪਏ ਦਾ ਬਿੱਲ ਆਇਆ ਹੈ। ਇਸ ਬਿੱਲ ਨੂੰ ਦੇਖ ਕੇ ਪੂਰੇ ਪਰਿਵਾਰ ਦੇ ਪੈਰੋਂ ਹੇਠਾਂ ਜ਼ਮੀਨ ਖਿਸਕਣ ਗਈ। ਇਹ ਪਰਿਵਾਰ 175 ਗਜ਼ ਦੇ ਮਕਾਨ ਵਿਚ ਰਹਿੰਦਾ ਹੈ ਪਰ ਉਨ੍ਹਾਂ ਨੂੰ 2 ਤੋਂ 3 ਹਜ਼ਾਰ ਬਿੱਲ ਆਉਂਦਾ ਹੈ।

bill
ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਗਰੀਬ ਪਰਿਵਾਰ ਨੂੰ ਭੇਜਿਆ ਕਰੋੜਾਂ ਦਾ ਬਿੱਲ !

ਘਰ ਦੇ ਮਾਲਕ ਐੱਸ. ਪੀ. ਤਿਆਗੀ ਨੇ ਕਿਹਾ ਕਿ ਪਿਛਲੀ ਵਾਰ ਜਨਵਰੀ ‘ਚ 35 ਹਜ਼ਾਰ ਬਿੱਲ ਆਇਆ, ਜਿਸ ਨੂੰ ਉਨ੍ਹਾਂ ਨੇ ਅਦਾ ਕਰ ਦਿੱਤਾ। ਹੁਣ ਉਨ੍ਹਾਂ ਨੂੰ 103 ਕਰੋੜ ਰੁਪਏ ਦਾ ਬਿੱਲ ਭੇਜਿਆ ਗਿਆ।

ਐੱਸ. ਪੀ. ਤਿਆਗੀ ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਦੇ ਕਈ ਚੱਕਰ ਲਾਏ ਹਨ ਅਤੇ ਐਪਲੀਕੇਸ਼ਨ ਵੀ ਦਿੱਤੀ ਹੈ ਕਿ ਉਨ੍ਹਾਂ ਦਾ ਬਿੱਲ ਸਹੀ ਕੀਤਾ ਜਾਵੇ ਪਰ ਅਜੇ ਤਕ ਕੁਝ ਨਹੀਂ ਕੀਤਾ ਗਿਆ।

ਹੋਰ ਪੜ੍ਹੋ:ਪੰਜਾਬ ‘ਚ 14-15 ਮਾਰਚ ਨੂੰ ਪੈ ਸਕਦੈ ਮੀਂਹ, ਕਿਸਾਨਾਂ ਲਈ ਹੋਵੇਗਾ ਲਾਹੇਵੰਦ: ਮੌਸਮ ਵਿਭਾਗ

bill
ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਗਰੀਬ ਪਰਿਵਾਰ ਨੂੰ ਭੇਜਿਆ ਕਰੋੜਾਂ ਦਾ ਬਿੱਲ !

ਤਿਆਗੀ ਪਰਿਵਾਰ ਵੱਲੋਂ ਹਰ ਰੋਜ਼ ਬਿਜਲੀ ਵਿਭਾਗ ਦੇ ਦਫਤਰ ਦੇ ਚੱਕਰ ਕੱਟੇ ਜਾ ਰਹੇ ਹਨ। ਫਿਲਹਾਲ ਵਿਭਾਗ ਵਲੋਂ ਇਸ ਬਿੱਲ ਨੂੰ ਠੀਕ ਕਰਨ ਲਈ ਕੋਈ ਭਰੋਸਾ ਨਹੀਂ ਦਿੱਤਾ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: