ਕਰਵਾਚੌਥ ਦਾ ਚੰਨ ਦੇਖਣ ਤੋਂ ਬਾਅਦ ਇਸ ਪਤਨੀ ਨਾਲ ਵਾਪਰਿਆ ਕੁਝ ਅਜਿਹਾ ਕਿ ਕੰਬ ਜਾਵੇਗੀ ਰੂਹ !!

death

ਕਰਵਾਚੌਥ ਦਾ ਚੰਨ ਦੇਖਣ ਤੋਂ ਬਾਅਦ ਇਸ ਪਤਨੀ ਨਾਲ ਵਾਪਰਿਆ ਕੁਝ ਅਜਿਹਾ ਕਿ ਕੰਬ ਜਾਵੇਗੀ ਰੂਹ !!,ਗੁਰੂਗਰਾਮ: ਕਿਹਾ ਜਾਂਦਾ ਹੈ ਕਿ ਕਰਵਾਚੌਥ ਦੇ ਦਿਨ ਪਤਨੀ ਵੱਲੋਂ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ,ਪਰ ਉਥੇ ਹੀ ਪਤੀ ਵੱਲੋਂ ਆਪਣੀ ਪਤਨੀ ਨੂੰ ਹੋ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਮਾਮਲਾ ਗੁਰੂਗਰਾਮ-ਫਰੀਦਾਬਾਦ ਰੋਡ ‘ਤੇ ਆਂਸਲ ਵੈਲੀ ਵਿਊ ਸੁਸਾਇਟੀ ਦਾ ਹੈ। ਦੋਸ਼ੀ ਦੀ ਪਹਿਚਾਣ ਵਿਕਰਮ ਚੌਹਾਨ ਵਜੋਂ ਹੋਈ ਹੈ,

ਜਿਸ ਨੇ ਆਪਣੀ ਪਤਨੀ ਦੀਪਿਕਾ (੩੨ ਸਾਲ) ਦੀ ਸ਼ਨਿਚਰਵਾਰ ਰਾਤ ਨੂੰ ਫਲੈਟ ਦੀ ਬਾਲਕੋਨੀ ਤੋਂ ਧੱਕਾ ਦੇ ਕੇ ਉਸ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਫਰਮ ਲਈ ਕੰਮ ਕਰਦਾ ਸੀ। ਸੂਤਰਾਂ ਅਨੁਸਾਰ ਪਤੀ ਦੇ ਕਿਸੇ ਲੜਕੀ ਨਾਲ ਨਜਾਇਜ਼ ਸਬੰਧ ਸਨ ਜਿਸ ਕਰਕੇ ਦੋਨਾਂ ਜੀਆਂ ਦੇ ਵਿਚਕਾਰ ਅਕਸਰ ਹੀ ਜ਼ਬਰਦਸਤ ਝਗੜਾ ਹੁੰਦਾ ਰਹਿੰਦਾ ਸੀ।

ਹੋਰ ਪੜ੍ਹੋ:ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਇਸ ਗਰੀਬ ਵਿਅਕਤੀ ਨੂੰ ਭੇਜਿਆ ਹਜ਼ਾਰਾਂ ਦਾ ਬਿੱਲ

ਨਾਲ ਹੀ ਕਿਹਾ ਜਾ ਰਿਹਾ ਕਿ ਦੀਪਿਕਾ ਨੇ ਅਜੇ ਆਪਣਾ ਵਰਤ ਖੋਲਿਆ ਵੀ ਨਹੀਂ ਸੀ ਉਸ ਤੋਂ ਪਹਿਲਾ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਹਰਿਕਿਸ਼ਨ ਆਹੂਜਾ ਦਾ ਕਹਿਣਾ ਹੈ ਕਿ ਇਸ ਜੋੜੇ ਦੀ ਚਾਰ ਸਾਲ ਦੀ ਬੇਟੀ ਅਤੇ ਇਕ ਛੇ ਮਹੀਨੇ ਦਾ ਪੁੱਤਰ ਸੀ।ਵਿਕਰਮ ਨੇ ਕਥਿਤ ਤੌਰ ‘ਤੇ ਦਾ ਨਾਜਾਇਜ਼ ਰਿਸ਼ਤਾ ਸੀ।

“ਉਹ ਅਕਸਰ ਜੋੜੇ ਦੇ ਅਪਾਰਟਮੈਂਟ ‘ਚ ਆਉਂਦੀ ਰਹਿੰਦੀ ਸੀ, ਜਿਸ ਨਾਲ ਦੀਪਿਕਾ ਅਤੇ ਵਿਕਰਮ ਵਿਚਕਾਰ ਤਣਾਅ ਪੈਦਾ ਹੋ ਜਾਂਦਾ ਸੀ,” ਆਹੂਜਾ ਨੇ ਦੋਸ਼ ਲਗਾਇਆ।ਅਹੂਜਾ ਨੇ ਕਿਹਾ ਕਿ ਜਦੋਂ ਉਸ ਦੀ ਧੀ ਨੇ ਆਪਣੇ ਰਿਸ਼ਤੇ ‘ਤੇ ਇਤਰਾਜ਼ ਕੀਤਾ ਤਾਂ ਵਿਕਰਮ ਨੇ ਉਸਦੀ ਕੁੱਟਮਾਰ ਕੀਤੀ। ਜਦੋ ਇਸ ਘਟਨਾ ਦਾ ਪੁਲਿਸ ਨੂੰ ਪਤਾ ਲੱਗਿਆ ਤਾਂ ਮੌਕੇ ‘ਪਹੁੰਚ ਕੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

—PTC News