Sat, Apr 20, 2024
Whatsapp

ਗੁਰੂਹਰਸਹਾਏ: ਆਸਟਰੇਲੀਆ 'ਚ ਸੜਕ ਹਾਦਸੇ 'ਚ ਮਾਰੇ ਗਏ ਪੰਜਾਬੀ ਨੌਜਵਾਨ ਦਾ ਗ਼ਮ ਭਰੇ ਮਾਹੌਲ 'ਚ ਅੰਤਿਮ ਸਸਕਾਰ

Written by  Jashan A -- June 23rd 2019 06:40 PM
ਗੁਰੂਹਰਸਹਾਏ: ਆਸਟਰੇਲੀਆ 'ਚ ਸੜਕ ਹਾਦਸੇ 'ਚ ਮਾਰੇ ਗਏ ਪੰਜਾਬੀ ਨੌਜਵਾਨ ਦਾ ਗ਼ਮ ਭਰੇ ਮਾਹੌਲ 'ਚ ਅੰਤਿਮ ਸਸਕਾਰ

ਗੁਰੂਹਰਸਹਾਏ: ਆਸਟਰੇਲੀਆ 'ਚ ਸੜਕ ਹਾਦਸੇ 'ਚ ਮਾਰੇ ਗਏ ਪੰਜਾਬੀ ਨੌਜਵਾਨ ਦਾ ਗ਼ਮ ਭਰੇ ਮਾਹੌਲ 'ਚ ਅੰਤਿਮ ਸਸਕਾਰ

ਗੁਰੂਹਰਸਹਾਏ: ਆਸਟਰੇਲੀਆ 'ਚ ਸੜਕ ਹਾਦਸੇ 'ਚ ਮਾਰੇ ਗਏ ਪੰਜਾਬੀ ਨੌਜਵਾਨ ਦਾ ਗ਼ਮ ਭਰੇ ਮਾਹੌਲ 'ਚ ਅੰਤਿਮ ਸਸਕਾਰ,ਗੁਰੂਹਰਸਹਾਏ: ਆਸਟਰੇਲੀਆ ਦੇ ਪਰਥ ਦੇ ਸੜਕ ਹਾਦਸੇ ਵਿੱਚ ਮਾਰੇ ਗਏ ਗੁਰੂਹਰਸਹਾਏ ਦੇ ਪਿੰਡ ਚੱਕ ਬੁੱਢੇ ਸ਼ਾਹ ਦੇ ਸਾਬਕਾ ਸਰਪੰਚ ਗੁਰਬਖਸ਼ ਸਿੰਘ ਦੇ ਲੜਕੇ ਹਰਵਿੰਦਰ ਸਿੰਘ ਜਿਹੜਾ ਕਿ 15 ਮਹੀਨੇ ਪਹਿਲਾਂ ਪੜ੍ਹਾਈ ਲਈ ਆਸਟ੍ਰੇਲੀਆ ਵਿਖੇ ਗਿਆ ਸੀ। ਉਸ ਦੀ ਮ੍ਰਿਤਕ ਦੇਹ ਸ਼ਨੀਵਾਰ ਰਾਤ ਨੂੰ ਪਿੰਡ ਪੁੱਜਣ ਤੋਂ ਬਾਅਦ ਐਤਵਾਰ ਨੂੰ ਮ੍ਰਿਤਕ ਹਰਵਿੰਦਰ ਸਿੰਘ ਦਾ ਗ਼ਮ ਭਰੇ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਹਰਵਿੰਦਰ ਦੀ ਭੈਣ ਸਰਬਜੀਤ ਕੌਰ ਵੱਲੋਂ ਉਥੋਂ ਦੇ ਮੈਜਿਸਟ੍ਰੇਟ ਨੂੰ ਲਿਖਤੀ ਪੱਤਰ ਦੇ ਕੇ ਬਿਨਾਂ ਪੋਸਟਮਾਰਟਮ ਕਰਵਾਏ ਘਰ ਲਿਆਂਦੀ ਗਈ। ਹੋਰ ਪੜ੍ਹੋ: ਅੰਮ੍ਰਿਤਸਰ : ਭਿਆਨਕ ਸੜਕ ਹਾਦਸੇ 'ਚ 7 ਲੋਕਾਂ ਦੀ ਹੋਈ ਮੌਤ ਮ੍ਰਿਤਕ ਹਰਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਲੋਕਾਂ ਦੇ ਉਮੜੇ ਇਕੱਠ ਦੇ ਨਾਲ ਨਾਲ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਪੁੱਜ ਕੇ ਹਰਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਉਸਦੇ ਪਿਤਾ ਗੁਰਬਖਸ਼ ਸਿੰਘ ਵੱਲੋਂ ਮੁੱਖ ਅਗਨੀ ਭੇਟ ਕੀਤੀ ਗਈ। ਮ੍ਰਿਤਕ ਹਰਵਿੰਦਰ ਸਿੰਘ ਦੇ ਪਿਤਾ ਗੁਰਬਖ਼ਸ਼ ਸਿੰਘ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਬਾਰੇ ਅਰਦਾਸ ਕਰਦੇ ਹੋਏ ਇੱਥੋਂ ਦੀਆਂ ਸਰਕਾਰਾਂ ਬਾਰੇ ਕਿਹਾ ਕਿ ਇੱਥੇ ਰੁਜ਼ਗਾਰ ਨਾ ਹੋਣ ਕਰਕੇ ਉਸ ਨੇ ਆਪਣੇ ਲੜਕੇ ਹਰਵਿੰਦਰ ਨੂੰ ਪੰਦਰਾਂ ਮਹੀਨੇ ਪਹਿਲਾਂ ਆਸਟ੍ਰੇਲੀਆ ਵਿਖੇ ਭੇਜਿਆ ਸੀ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕੀ ਹਰਵਿੰਦਰ ਕਾਮਯਾਬੀ ਹਾਸਲ ਕਰਕੇ ਨਹੀਂ ਬਲਕਿ ਇੱਕ ਬੰਦ ਡੱਬੇ ਵਿੱਚ ਲਾਸ਼ ਬਣ ਕੇ ਦੁਬਾਰਾ ਵਾਪਸ ਪਰਤੇਗਾ। -PTC News


Top News view more...

Latest News view more...