ਮੁੱਖ ਖਬਰਾਂ

ਰੇਲਵੇ ਸਟੇਸ਼ਨ ਦੇ ਬਾਹਰ ਦੋ ਪਰਿਵਾਰ ਹੋਏ ਗੁੱਥਮ ਗੁੱਥੀ, ਜਾਣੋ ਵਜੋਂ

By Ravinder Singh -- July 29, 2022 5:52 pm

ਲੁਧਿਆਣਾ : ਲੁਧਿਆਣਾ ਦੇ ਤਾਜਪੁਰ ਰੋਡ ਉਤੇ ਸਥਿਤ ਈਡਬਲਯੂਐਸ ਕਲੋਨੀ ਦੀ ਰਹਿਣ ਵਾਲੀ ਲਕਸ਼ਮੀ ਤੇ ਉਸ ਮਾਂ ਨੇ ਥਾਣਾ ਕੋਤਵਾਲੀ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ। ਲਕਸ਼ਮੀ ਨੇ ਦੱਸਿਆ ਕਿ ਫ਼ਰੀਦਕੋਟ ਦੇ ਰਹਿਣ ਵਾਲੇ ਸੂਰਜ ਨਾਲ ਡੇਢ ਸਾਲ ਪਹਿਲਾ ਵਿਆਹ ਹੋਇਆ ਸੀ। ਸਹੁਰੇ ਪਰਿਵਾਰ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਸਹੁਰੇ ਪਰਿਵਾਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ।

ਰੇਲਵੇ ਸਟੇਸ਼ਨ ਦੇ ਬਾਹਰ ਦੋ ਪਰਿਵਾਰ ਹੋਏ ਗੁੱਥਮ ਗੁੱਥੀ, ਜਾਣੋ ਵਜੋਂਇਸ ਤੋਂ ਬਾਅਦ ਉਹ ਮਾਪਿਆਂ ਕੋਲ ਆ ਗਈ। ਪੀੜਤਾ ਨੇ ਦੱਸਿਆ ਕਿ ਸਹੁਰਾ ਪਰਿਵਾਰ ਉਸ ਕੋਲੋਂ ਦਾਜ ਦੀ ਮੰਗ ਕਰਦਾ ਸੀ। ਇਸ ਲਈ ਉਸ ਉਤੇ ਤਸ਼ੱਦਦ ਕੀਤੇ ਜਾਂਦੇ ਸਨ। ਇਸ ਕਾਰਨ ਪੰਚਾਇਤੀ ਫ਼ੈਸਲੇ ਤੋਂ ਬਾਅਦ ਲੁਧਿਆਣਾ ਦੇ women ਸੈੱਲ ਵਿਚ ਕੇਸ ਚੱਲ ਰਿਹਾ ਸੀ। ਵੁਮੈਨ ਸੈੱਲ ਵੱਲੋਂ ਸਾਨੂੰ ਬੁਲਾਇਆ ਗਿਆ ਸੀ।

ਰੇਲਵੇ ਸਟੇਸ਼ਨ ਦੇ ਬਾਹਰ ਦੋ ਪਰਿਵਾਰ ਹੋਏ ਗੁੱਥਮ ਗੁੱਥੀ, ਜਾਣੋ ਵਜੋਂਇਸ ਦਰਮਿਆਨ ਰਿਸ਼ਤੇਦਾਰ ਵਿੱਚ ਕਿਸੇ ਦੀ ਮੌਤ ਹੋਣ ਉਤੇ ਅੱਜ ਅਸੀਂ ਰਾਜਸਥਾਨ ਲਈ ਲੁਧਿਆਣਾ ਸਟੇਸ਼ਨ ਜਾ ਰਹੇ ਸੀ ਕਿ ਅਚਾਨਕ ਫ਼ਰੀਦਕੋਟ ਤੋਂ ਆਏ ਸਹੁਰੇ ਪਰਿਵਾਰ ਵੱਲੋਂ ਲੁਧਿਆਣਾ ਸਟੇਸ਼ਨ ਦੇ ਬਾਹਰ ਹਮਲਾ ਕਰ ਦਿੱਤਾ ਜਿਸ ਨਾਲ ਪੀੜਤ ਲਕਸ਼ਮੀ ਮਾਂ ਤੇ ਭਰਜਾਈ ਦੇ ਨਾਲ ਕੁੱਟਮਾਰ ਕਰਕੇ ਕੱਪੜੇ ਪਾੜ ਦਿੱਤੇ। ਇਸ ਮੌਕੇ ਉਨ੍ਹਾਂ ਮੁੰਡੇ ਦੇ ਪਰਿਵਾਰ ਉਤੇ ਗੰਭੀਰ ਦੋਸ਼ ਲਗਾਏ। ਇਹ ਸਾਰੀ ਵਾਰਦਾਤ ਨਾਲ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਇਸ ਦੀ ਸ਼ਿਕਾਇਤ ਕੋਤਵਾਲੀ ਥਾਣੇ ਵਿਚ ਲਿਖਵਾ ਦਿੱਤੀ ਗਈ। ਇਸ ਕੁੱਟਮਾਰ ਕਾਰਨ ਉਨ੍ਹਾਂ ਸੱਟਾਂ ਵੀ ਲੱਗੀਆਂ ਹਨ। ਪੀੜਤਾ ਨੇ ਇਸ ਸਮੇਂ ਇਨਸਾਫ਼ ਦੀ ਮੰਗ ਕਰਦੇ ਹੋਏ ਸੂਰਜ ਤੇ ਉਸ ਦੇ ਪਰਿਵਾਰ ਉਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਰੇਲਵੇ ਸਟੇਸ਼ਨ ਦੇ ਬਾਹਰ ਦੋ ਪਰਿਵਾਰ ਹੋਏ ਗੁੱਥਮ ਗੁੱਥੀ, ਜਾਣੋ ਵਜੋਂਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣੇ ਵਿੱਚ ਇਸ ਸਬੰਧੀ ਸ਼ਿਕਾਇਤ ਆਈ ਹੈ। ਜਾਂਚ ਚੱਲ ਰਹੀ ਹੈ। ਜਾਂਚ ਮਗਰੋਂ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : ਈਟੀਟੀ/ਟੈੱਟ ਪਾਸ ਅਧਿਆਪਕਾਂ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ, ਸਰਕਾਰ ਦੀਆਂ ਵਧੀਆਂ ਮੁਸ਼ਕਲਾਂ

  • Share