Advertisment

ਇਹ ਉਹ ਸਕੂਲ ਹੈ ਜਿਥੇ ਸਕੂਲੀ ਬੱਚਿਆਂ ਤੋਂ ਫ਼ੀਸਾਂ ਬਦਲੇ ਲਿਆ ਜਾ ਰਿਹੈ ਕਬਾੜ ,ਜਾਣੋਂ ਅਸਲੀ ਵਜ੍ਹਾ

author-image
Shanker Badra
Updated On
New Update
ਇਹ ਉਹ ਸਕੂਲ ਹੈ ਜਿਥੇ ਸਕੂਲੀ ਬੱਚਿਆਂ ਤੋਂ ਫ਼ੀਸਾਂ ਬਦਲੇ ਲਿਆ ਜਾ ਰਿਹੈ ਕਬਾੜ ,ਜਾਣੋਂ ਅਸਲੀ ਵਜ੍ਹਾ
Advertisment
ਇਹ ਉਹ ਸਕੂਲ ਹੈ ਜਿਥੇ ਸਕੂਲੀ ਬੱਚਿਆਂ ਤੋਂ ਫ਼ੀਸਾਂ ਬਦਲੇ ਲਿਆ ਜਾ ਰਿਹੈ ਕਬਾੜ ,ਜਾਣੋਂ ਅਸਲੀ ਵਜ੍ਹਾ:ਗੁਹਾਟੀ : ਆਸਾਮ ਦੀ ਰਾਜਧਾਨੀ ਗੁਹਾਟੀ 'ਚ ਇੱਕ ਸਕੂਲ ਆਪਣੀ ਵੱਖਰੀ ਪਹਿਚਾਣ ਕਰਕੇ ਸੁਰਖੀਆਂ 'ਚ ਹੈ।ਇਸ ਸਕੂਲ ਨੇ ਪਹਿਲੀ ਵਾਰ ਇਸ ਕਿਸਮ ਦੀਆਂ ਫੀਸਾਂ ਆਰੰਭ ਕੀਤੀਆਂ ਹਨ ਕਿ ਦੁਨੀਆਂ ਭਰ ਵਿੱਚ ਛਾਇਆ ਹੋਇਆ ਹੈ।ਇਥੇ ਫ਼ੀਸ ਦੇ ਤੌਰ 'ਤੇ ਬੱਚਿਆਂ ਤੋਂ ਪਲਾਸਟਿਕ ਕਚਰਾ ਲਿਆ ਜਾਂਦਾ ਹੈ।ਦਰਅਸਲ 'ਚ ਮਾਜਿਨ ਮੁਖ਼ਤਰ ਅਤੇ ਪਰਮਿਤਾ ਸ਼ਰਮਾ ਨੇ 2016 ਵਿਚ ਸਮਾਜ ਦੇ ਦੱਬੇ-ਕੁਚਲੇ ਹਿੱਸੇ ਦੀ ਮਦਦ ਕਰਨ ਅਤੇ ਵਾਤਾਵਰਨ ਸੁਰੱਖਿਆ ਦੇ ਮਹੱਤਵ ਨੂੰ ਵਧਾਉਣ ਲਈ 2016 ਵਿਚ 'ਅੱਖਰ' ਸਕੂਲ ਖੋਲ੍ਹਿਆ ਸੀ।ਇਹ 'ਅੱਖਰ' ਸਕੂਲ ਬੱਚਿਆਂ ਅਤੇ ਉਥੇ ਦੇ ਲੋਕਾਂ ਨੂੰ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰ ਰਿਹਾ ਹੈ। Guwahati School Leads By Example, Accepts Plastic Waste As School Fees ਇਹ ਉਹ ਸਕੂਲ ਹੈ ਜਿਥੇ ਸਕੂਲੀ ਬੱਚਿਆਂ ਤੋਂ ਫ਼ੀਸਾਂ ਬਦਲੇ ਲਿਆ ਜਾ ਰਿਹੈ ਕਬਾੜ ,ਜਾਣੋਂ ਅਸਲੀ ਵਜ੍ਹਾ ਇਸ ਸਕੂਲ ਵਿੱਚ ਆਰਥਿਕ ਰੂਪ ਨਾਲ ਕਮਜ਼ੋਰ 100 ਤੋਂ ਜ਼ਿਆਦਾ ਬੱਚੇ ਪੜਦੇ ਹਨ।ਇੱਥੇ ਗਣਿਤ, ਵਿਗਿਆਨ, ਭੁਗੋਲ ਦੇ ਨਾਲ ਵਪਾਰਕ ਹੁਨਰ ਦੀ ਵੀ ਟਰੇਨਿੰਗ ਦਿੱਤੀ ਜਾਂਦੀ ਹੈ।ਇਨਾਂ ਵਿੱਚੋਂ ਹਰ ਹਫ਼ਤੇ ਫ਼ੀਸ ਦੇ ਤੌਰ 'ਤੇ ਪਲਾਸਟਿਕ ਦੇ ਪੁਰਾਣੇ ਅਤੇ ਖ਼ਰਾਬ ਹੋ ਚੁੱਕੇ 10 ਤੋਂ 20 ਸਮਾਨ ਮੰਗਵਾਏ ਜਾਂਦੇ ਹਨ ਅਤੇ ਨਾਲ ਹੀ ਉਨਾਂ ਨੂੰ ਪਲਾਸਟਿਕ ਨਾ ਜਲਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ।ਉਨਾਂ ਨੇ ਦੱਸਿਆ ਕਿ ਇਸ ਨੂੰ ਗ਼ਰੀਬ ਬੱਚਿਆਂ ਲਈ ਸ਼ੁਰੂ ਕੀਤਾ ਹੈ।ਉਨਾਂ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਜ਼ਿਆਦਾਤਰ ਬੱਚੇ ਅਜਿਹੇ ਹਨ,ਜਿਨਾਂ ਦੇ ਮਾਤਾ-ਪਿਤਾ ਉਨਾਂ ਨੂੰ ਸਕੂਲ ਭੇਜਣ ਦੇ ਸਮਰਥ ਨਹੀਂ ਸਨ।
Advertisment
Guwahati School Leads By Example, Accepts Plastic Waste As School Fees

ਇਹ ਉਹ ਸਕੂਲ ਹੈ ਜਿਥੇ ਸਕੂਲੀ ਬੱਚਿਆਂ ਤੋਂ ਫ਼ੀਸਾਂ ਬਦਲੇ ਲਿਆ ਜਾ ਰਿਹੈ ਕਬਾੜ ,ਜਾਣੋਂ ਅਸਲੀ ਵਜ੍ਹਾ ਮਾਜਿਨ ਨੇ ਨਿਊਯਾਰਕ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉਹ ਇੱਥੇ ਸਕੂਲ ਖੋਲਣ ਦੀ ਯੋਜਨਾ ਲੈ ਕੇ ਆਇਆ ਸੀ।ਉਨਾਂ ਨੇ ਕੁਝ ਸਮੇਂ ਤੱਕ ਲਖ਼ੀਮਪੁਰ 'ਚ ਦੂਜੇ ਸਕੂਲਾਂ ਲਈ ਕੰਮ ਕੀਤਾ ਅਤੇ ਬਾਅਦ ਵਿੱਚ ਪਰਮਿਤਾ ਨਾਲ ਮਿਲ ਕੇ ਗੁਹਾਟੀ ਦੇ ਪਾਮੋਹੀ 'ਚ ਅੱਖਰ ਨਾਮਕ ਸਕੂਲ ਦੀ ਸ਼ੁਰੂਆਤ ਕੀਤੀ।ਪਰਮਿਤਾ ਅਸਮ ਤੋਂ ਹੈ ਅਤੇ ਪਰਮਿਤਾ ਟਾਟਾ ਸਮਾਜਿਕ ਵਿਗਿਆਨ ਅਦਾਰੇ ਦੇ ਗੁਹਾਟੀ ਸੈਂਟਰ ਤੋਂ ਮਾਸਟਰਜ਼ ਕਰ ਰਹੀ ਹੈ।ਇਸ ਤੋਂ ਬਾਅਦ ਦੋਨਾਂ ਨੇ 2018 'ਚ ਵਿਆਹ ਕਰਵਾ ਲਿਆ ਸੀ। Guwahati School Leads By Example, Accepts Plastic Waste As School Fees ਇਹ ਉਹ ਸਕੂਲ ਹੈ ਜਿਥੇ ਸਕੂਲੀ ਬੱਚਿਆਂ ਤੋਂ ਫ਼ੀਸਾਂ ਬਦਲੇ ਲਿਆ ਜਾ ਰਿਹੈ ਕਬਾੜ ,ਜਾਣੋਂ ਅਸਲੀ ਵਜ੍ਹਾ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲੰਧਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ਪਰਮਿਤਾ ਨੇ ਦੱਸਿਆ ਕਿ ਇੱਥੇ ਅਸੀਂ ਦੇਖਿਆ ਹੈ ਕਿ ਪਲਾਸਟਿਕ ਦੀ ਵਰਤੋਂ ਬਹੁਤ ਵੱਡੀ ਹੁੰਦੀ ਸੀ।ਪਲਾਸਟਿਕ ਨਾ ਸਿਰਫ਼ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ ਹਨ ਬਲਕਿ ਖੇਤਰ ਦੇ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰਦੇ ਹਨ।ਇੱਥੇ ਲੋਕ ਇੱਥੇ ਸਰਦੀਆਂ ਦੌਰਾਨ ਠੰਡੇ ਗਰਮ ਰੱਖਣ ਲਈ ਪਲਾਸਟਿਕ ਨੂੰ ਸਾੜਦੇ ਸਨ।ਇਸ ਲਈ ਅਸੀਂ ਵਰਤੇ ਗਏ ਪਲਾਸਟਿਕ ਦੀ ਰੀਸਾਇਕਲਿੰਗ ਅਤੇ ਵਾਤਾਵਰਣ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਹੈ।ਇਸ ਤੋਂ ਇਲਾਵਾ ਬੱਚਿਆਂ ਨੇ ਸਕੂਲ ਵਿਖੇ ਬੇਕਾਰ ਪਲਾਸਟਿਕ ਨਾਲ ਈਕੋ ਇੱਟਾਂ ਬਣਾਈਆਂ ਹਨ ਅਤੇ ਪੌਦਿਆਂ ਲਈ ਸੁਰੱਖਿਅਤ ਘੇਰਾ ਵੀ ਤਿਆਰ ਕੀਤਾ ਹੈ।ਪਰਮਿਤਾ ਨੇ ਕਿਹਾ ਕਿ ਅਸੀਂ ਇਨਾਂ ਈਕੋ ਬ੍ਰਿਕਸ ਦੀ ਵਰਤੋਂ ਸਕੂਲ 'ਚ ਪਖਾਨਾ ਬਣਾਉਣ ਲਈ ਕਰ ਰਹੇ ਹਨ ਨਾਲ ਹੀ ਇਸ ਨਾਲ ਰਾਸਤਾ ਬਣਾਇਆ ਹੈ।ਇਨਾਂ ਈਕੋ ਬ੍ਰਿਕਸ ਦੀ ਮਦਦ ਨਾਲ ਉਨਾਂ ਨੇ ਆਪਣੇ ਸਕੂਲ ਦੀ ਘੇਰਾਬੰਦੀ ਵੀ ਕੀਤੀ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ -
latest-news school india-latest-news news-in-punjabi news-in-punjab plastic guwahati accepts waste schoolfees
Advertisment

Stay updated with the latest news headlines.

Follow us:
Advertisment