Advertisment

ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ

author-image
Shanker Badra
Updated On
New Update
ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ
Advertisment
ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਹਲਕਾ ਗਿੱਦੜਬਾਹਾ ਅਤੇ ਮਲੋਟ ਵਿੱਚ ਵਰਕਰਾਂ ਨਾਲ ਵਰਕਰ ਮਿਲਣੀ ਕੀਤੀ ਹੈ।ਇਸ ਦੌਰਾਨ ਸੁਖਬੀਰ ਸਿੰਘ ਬਾਦਲ ਇੱਕ -ਇੱਕ ਵਰਕਰ ਨੂੰ ਮਿਲੇ ਹਨ।ਇਸ ਦੌਰਾਨ 4-4 ਟੇਬਲਾਂ ਦਾ ਇੱਕ –ਇੱਕ ਜੋਨ ਬਣਾਇਆ ਗਿਆ ਅਤੇ ਸੁਖਬੀਰ ਸਿੰਘ ਬਾਦਲ ਨੇ 15 ਹਿੱਸਿਆਂ ਵਿਚ ਅਲੱਗ-ਅਲੱਗ ਟੇਬਲਾਂ 'ਤੇ ਜਾ ਕੇ ਵਰਕਰਾਂ ਨਾਲ ਗੱਲਬਾਤ ਕੀਤੀ ਹੈ। H. S. Phoolka Aam Aadmi Party reality revealed :Sukhbir Badal ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ ਇਸ ਮੀਟਿੰਗ ਦੌਰਾਨ ਹਲਕਾ ਗਿੱਦੜਬਾਹਾ ਦੇ ਪਿੰਡਾਂ ਅਤੇ ਸ਼ਹਿਰ ਦੇ ਵਰਕਰਾਂ ਨੇ ਸਿੱਧੇ ਤੌਰ 'ਤੇ ਪਾਰਟੀ ਪ੍ਰਧਾਨ ਨਾਲ ਗੱਲਬਾਤ ਕੀਤੀ ਹੈ।ਜਿਥੇ ਵਰਕਰਾਂ ਨੇ ਬੀਤੇ ਦਿਨੀ ਪੰਚਾਇਤੀ ਚੋਣਾਂ ਦੌਰਾਨ ਹੋਈਆਂ ਧਾਂਦਲੀਆਂ ਅਤੇ ਧੱਕੇਸ਼ਾਹੀਆਂ ਬਾਰੇ ਦੱਸਿਆ।ਉੱਥੇ ਹੀ ਵਰਕਰਾਂ ਨੇ ਪਾਰਟੀ ਪ੍ਰਧਾਨ ਨੂੰ ਵਿਸਵਾਸ ਦਿਵਾਇਆ ਕਿ ਪਾਰਟੀ ਦੀ ਚੜਦੀਕਲਾ ਲਈ ਉਹ ਕੰਮ ਕਰਦੇ ਰਹਿਣਗੇ।ਜਿੱਥੇ ਵਰਕਰਾਂ ਵਿਚ ਜੋਸ਼ ਹੈ ਉੱਥੇ ਕਾਂਗਰਸ ਨੂੰ ਚਲਦਾ ਕਰਨ ਦਾ ਪ੍ਰਣ ਵੀ ਹੈ। H. S. Phoolka Aam Aadmi Party reality revealed :Sukhbir Badal ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਐਚ.ਐਸ ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ ਹੈ।ਉਨ੍ਹਾਂ ਨੇ ਕਿਹਾ ਕਿ ਕੈਪਟਨ ਦਾ ਸਮਾਰਟ ਫੋਨ ਸਿਰਫ ਲਾਰਾ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਵਰਕਰਾਂ 'ਚ ਉਤਸ਼ਾਹ ਹੈ ਪਰ ਕਾਂਗਰਸ ਦੀਆਂ ਗਲਤ ਨੀਤੀਆਂ ਤੋਂ ਵਰਕਰ ਪਰੇਸ਼ਾਨ ਹਨ। H. S. Phoolka Aam Aadmi Party reality revealed :Sukhbir Badal ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ ਜਿਸ ਕਰਕੇ ਵਰਕਰਾਂ 'ਚ ਕਾਂਗਰਸ ਸਰਕਾਰ ਖਿਲਾਫ਼ ਗੁੱਸਾ ਹੈ।ਕਾਂਗਰਸ ਨੇ ਪੰਚਾਇਤੀ ਚੋਣਾਂ ਦੌਰਾਨ ਲੋਕਤੰਤਰ ਦਾ ਘਾਣ ਕੀਤਾ ਹੈ।ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਵਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੋ ਹੀ ਹਨ ਅਤੇ ਇਹ ਦੋਵੇ ਕੌਮ ਦੇ ਦੁਸ਼ਮਣ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment