Advertisment

ਹਲਕਾ ਮਜੀਠਾ ਦੇ ਸੋਹੀਆਂ ਕਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜੇ ,ਅਕਾਲੀ ਵਰਕਰ ਦਾ ਪੱਥਰ ਮਾਰ ਕੇ ਪਾੜਿਆ ਸਿਰ

author-image
Shanker Badra
New Update
ਹਲਕਾ ਮਜੀਠਾ ਦੇ ਸੋਹੀਆਂ ਕਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜੇ ,ਅਕਾਲੀ ਵਰਕਰ ਦਾ ਪੱਥਰ ਮਾਰ ਕੇ ਪਾੜਿਆ ਸਿਰ
Advertisment
ਹਲਕਾ ਮਜੀਠਾ ਦੇ ਸੋਹੀਆਂ ਕਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜੇ ,ਅਕਾਲੀ ਵਰਕਰ ਦਾ ਪੱਥਰ ਮਾਰ ਕੇ ਪਾੜਿਆ ਸਿਰ :ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਸ ਦੌਰਾਨ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।ਹਲਕਾ ਮਜੀਠਾ ਦੇ ਸੋਹੀਆਂ ਕਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜੇ ਹਨ। ਜਾਣਕਾਰੀ ਅਨੁਸਾਰ ਬੂਥ ਲਾਉਣ ਨੂੰ ਲੈ ਕੇ ਕਾਂਗਰਸ ਨੇ ਅਕਾਲੀ ਦਲ ਦੇ ਇੱਕ ਵਰਕਰ ਤੇ ਹਮਲਾ ਕਰ ਦਿੱਤਾ ਹੈ।ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਦੇ ਇੱਕ ਵਰਕਰ ਦਾ ਪੱਥਰ ਮਾਰ ਕੇ ਸਿਰ ਪਾੜ ਦਿੱਤਾ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕਾਂਗਰਸ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਅਕਾਲੀ ਦਲ ਦੇ ਵਰਕਰਾਂ ਨੇ ਪੁਲਿਸ 'ਤੇ ਵੀ ਗੰਭੀਰ ਦੋਸ਼ ਲਗਾਏ ਹਨ।ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੀ ਕਾਂਗਰਸੀ ਵਰਕਰਾਂ ਦੀ ਮਦਦ ਕਰ ਰਹੀ ਹੈ। -PTCNews-
india-latest-news news-in-punjabi news-in-punjab
Advertisment

Stay updated with the latest news headlines.

Follow us:
Advertisment