Fri, Apr 19, 2024
Whatsapp

ਆਪਣੇ ਸਮੇਂ ਦੀ ਸੁਪਰਹਿੱਟ ਫਿਲਮ 'ਹਮ ਆਪਕੇ ਹੈਂ ਕੌਣ' ਨੂੰ ਹੋਏ 24 ਸਾਲ , ਮਾਧੁਰੀ ਦੀਕਸ਼ਤ ਨੇ ਸ਼ੇਅਰ ਕੀਤੀਆਂ ਤਸਵੀਰਾਂ

Written by  Joshi -- August 07th 2018 11:14 AM -- Updated: August 07th 2018 11:35 AM
ਆਪਣੇ ਸਮੇਂ ਦੀ ਸੁਪਰਹਿੱਟ ਫਿਲਮ 'ਹਮ ਆਪਕੇ ਹੈਂ ਕੌਣ' ਨੂੰ ਹੋਏ 24 ਸਾਲ , ਮਾਧੁਰੀ ਦੀਕਸ਼ਤ ਨੇ ਸ਼ੇਅਰ ਕੀਤੀਆਂ ਤਸਵੀਰਾਂ

ਆਪਣੇ ਸਮੇਂ ਦੀ ਸੁਪਰਹਿੱਟ ਫਿਲਮ 'ਹਮ ਆਪਕੇ ਹੈਂ ਕੌਣ' ਨੂੰ ਹੋਏ 24 ਸਾਲ , ਮਾਧੁਰੀ ਦੀਕਸ਼ਤ ਨੇ ਸ਼ੇਅਰ ਕੀਤੀਆਂ ਤਸਵੀਰਾਂ

"ਹਮ ਆਪਕੇ ਹੈਂ ਕੌਣ" ਆਪੇ ਵੇਲੇ ਦੀ ਬਾਕਸ ਆਫ਼ਿਸ ਹਿਟ ਫਿਲਮ ਰਹੀ ਹੈ। ਸੂਰਜ ਬੜਜਾਤੀਆ ਵੱਲੋਂ ੧੯੯੪ ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਸਭ ਲੋਕਾਂ ਵੱਲੋਂ ਖੂਬ ਸਰਾਹਿਆ ਗਿਆ ਸੀ। ਇਹ ਫਿਲਮ ਲੋਕਾਂ ਦੀ ਇੰਨੀ ਪਸੰਦੀਦਾ ਫਿਲਮ ਸੀ ਕਿ ਕਈ ਲੋਕਾਂ ਨੇ ਇਸ ਨੂੰ ਕਈ ਬਾਰ ਬਾਰ ਦੇਖਿਆ। ਇੱਕ ਪਰਿਵਾਰਕ ਫਿਲਮ ਹੋਣ ਦੇ ਨਾਲ ਨਾਲ ਇਸ ਵਿੱਚ ਸਾਰੇ ਹੀ ਰੰਗ ਸੀ।

ਪਰਿਵਾਰ ਦੇ ਰਿਸ਼ਤਿਆਂ ਨੂੰ ਬੜੇ ਹੀ ਪਿਆਰੇ ਢੰਗ ਨਾਲ ਇਸ ਫਿਲਮ ਵਿੱਚ ਫਿਲਮਾਇਆ ਗਿਆ ਸੀ ਕਿ ਲੋਕਾਂ ਦੇ ਮਨਾਂ 'ਤੇ ਇਸਨੇ ਬੜੀ ਲਾਜਵਾਬ ਛਾਪ ਛੱਡੀ ਸੀ। ਅੱਜ ਵੀ ਜੋਂ ਇਹ ਫਿਲਮ ਕਿਧਰੇ ਆਉਂਦੀ ਹੈ ਤਾਂ ਇਸਨੂੰ ਦੇਖਣ ਲੱਗਿਆਂ ਲੋਕਾਂ ਵੱਲੋਂ ਇਹ ਨਹੀਂ ਮਹਿਸੂਸ ਕੀਤਾ ਜਾਂਦਾ ਕਿ ਉਹ ਇਹ ਫਿਲਮ ਪਹਿਲਾਂ ਦੇਖ ਚੁੱਕੇ ਹਨ ।
ਬਾਰ ਬਾਰ ਲੋਕਾਂ ਵੱਲੋਂ ਵੇਖਣ ਤੋਂ ਬਾਦ ਪਸੰਦ ਖੀਤੀ ਜਾਣ ਵਾਲੀ ਮਾਧੁਰੀ ਦੀਕਸ਼ਤ ਤੇ ਸਲਮਾਨ ਖਾਨ ਦੀ ਇਹ ਫਿਲਮ ਨੂੰ 24 ਸਾਲ ਪੂਰੇ ਹੋ ਗਏ ਹਨ । ਕਈ ਰਿਕਾਰਡ ਆਪਣੇ ਨਾ ਕਰ ਚੁੱਕੀ ਇਸ ਬਾਕਮਾਲ ਫਿਲਮ ਨੂੰ ਯਾਦ ਕਰਦਿਆਂ ਫਿਲਮ ਦੀ ਚੋਟੀ ਦੀ ਅਦਾਕਾਰਾ ਮਾਧੁਰੀ ਦੀਕਸ਼ਤ ਵੱਲੋਂ ਇੰਸਟਾਗ੍ਰਾਮ ਅਤੇ ਟਵਿੱਟਰ ਦੁਆਰਾ ਕੁਝ ਤਸਵੀਰਾਂ ਸ਼ੇਅਰ ਕਰਕੇ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਇਸ ਫਿਲਮ ਦੀ ਪ੍ਰਸਿੱਧੀ ਨੇ ਸਲਮਾਨ ਖਾਨ 'ਤੇ ਮਾਧੁਰੀ ਦੀਕਸ਼ਤ ਦੇ ਫਿਲਮੀ ਕਰੀਅਰ ਨੂੰ ਹੋਰ ਹੁੰਗਾਰਾ ਦਿੱਤਾ ਸੀ। ਅੱਜ ਵੀ ਇਹ ਫਿਲਮ ਦੋਵਾਂ ਦੀ ਯਾਦਗਾਰੀ ਫਿਲਮ ਹੈ। —PTC News

Top News view more...

Latest News view more...