ਹਾਦਸੇ/ਜੁਰਮ

ਫਾਜ਼ਿਲਕਾ 'ਚ ਦਹਿਸ਼ਤ ਦਾ ਮਾਹੌਲ: ਪਿੰਡ ਚੋਂ ਮਿਲਿਆ ਹੈਂਡ ਗਰਨੇਡ

By Jasmeet Singh -- January 17, 2022 12:34 pm -- Updated:January 17, 2022 12:40 pm

ਫਾਜ਼ਿਲਕਾ (ਬੀਐਸ ਰਾਣੂ) - ਫਾਜ਼ਿਲਕਾ ਦੇ ਪਿੰਡ ਮੁੱਠਿਆਂ ਵਾਲਾ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਪਿੰਡ ਦੇ ਨਜ਼ਦੀਕ ਸੇਮ ਨਾਲੇ ਦੇ ਕੰਢੇ ਤੋਂ ਇਕ ਹੈਂਡ ਗਰਨੇਡ ਬਰਾਮਦ ਹੋਇਆ। ਪਿੰਡ ਦੇ ਕਿਸੇ ਵਸਨੀਕ ਵੱਲੋਂ ਹੈਂਡ ਗਰਨੇਡ ਵੇਖੇ ਜਾਣ ਤੋਂ ਬਾਅਦ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਨੇ ਮੌਕੇ ਤੇ ਪੁੱਜ ਕੇ ਹੈਂਡ ਗਰਨੇਡ ਆਪਣੇ ਕਬਜ਼ੇ 'ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਹੈਂਡ ਗ੍ਰਨੇਡ ਕਾਫੀ ਪੁਰਾਣਾ ਅਤੇ ਜੰਗਾਲਿਆ ਹੋਇਆ ਹੈ। ਇਹ ਹੈਂਡ ਗਰਨੇਡ ਇੱਥੇ ਕਿਸ ਤਰੀਕੇ ਨਾਲ ਪੁੱਜਾ ਇਸ ਦੀ ਜਾਂਚ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਇਹ ਮਾਮਲਾ ਅੱਜ ਸਵੇਰੇ ਸਾਢੇ ਅੱਠ ਵਜੇ ਦਾ ਹੈ।

- ਪੀਟੀਸੀ

  • Share