Advertisment

ਜ਼ੀਰਾ ਦੇ ਪਿੰਡ ਸੇਖਵਾਂ 'ਚ ਮਿਲਿਆ ਹੈਂਡ ਗ੍ਰੇਨੇਡ, ਇਲਾਕੇ 'ਚ ਦਹਿਸ਼ਤ

author-image
Riya Bawa
Updated On
New Update
ਜ਼ੀਰਾ ਦੇ ਪਿੰਡ ਸੇਖਵਾਂ 'ਚ ਮਿਲਿਆ ਹੈਂਡ ਗ੍ਰੇਨੇਡ, ਇਲਾਕੇ 'ਚ ਦਹਿਸ਼ਤ
Advertisment
ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਇਲਾਕੇ ਦੇ ਸੇਖਵਾਂ ਵਿੱਚ ਇੱਕ ਜ਼ਿੰਦਾ ਹੈਂਡ ਗ੍ਰਨੇਡ ਮਿਲਣ ਮਗਰੋਂ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪਤਾ ਲੱਗਾ ਹੈ ਕਿ ਜੀਰਾ ਦੇ ਪਿੰਡ ਸੇਖਵਾਂ ਵਿੱਚ ਬੀ.ਐਸ.ਐਫ. ਨੂੰ ਇਕ ਹੈਂਡ ਗ੍ਰਨੇਡ (Hand grenade ) ਬਰਾਮਦ ਹੋਇਆ ਹੈ, ਜੋ ਕਿ ਇਕ ਟਿਫਨ ਦੇ ਵਿਚਕਾਰ ਰੱਖਿਆ ਹੋਇਆ ਸੀ।
Advertisment
ਇਲਾਕੇ ਵਿਚ ਕਾਫੀ ਹੜਕੰਪ ਮਚ ਗਿਆ ਹੈ। ਜ਼ੀਰਾ ਅਤੇ ਸਬੰਧਿਤ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ। ਧਮਾਕਾਖੇਜ਼ ਸਮੱਗਰੀ ਨਾਲ ਜ਼ੀਰਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸੀ। publive-image ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਧਮਾਕਾਖੇਜ਼ ਸਮੱਗਰੀ ਨੂੰ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ ਧਮਾਕਾਖੇਜ਼ ਸਮੱਗਰੀ ਮਿਲਣ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਨੇ ਪੰਜਾਹ ਕਿਲੋਮੀਟਰ ਦੇ ਦਾਇਰੇ ਵਿੱਚ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ। publive-image -PTC News-
punjab-news terror ferozepur grenade
Advertisment

Stay updated with the latest news headlines.

Follow us:
Advertisment