Thu, Apr 25, 2024
Whatsapp

Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Written by  Jashan A -- December 02nd 2019 10:26 AM
Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Happy Anniversary Priyanka Chopra and Nick Jonas: ਦੋਹਾਂ ਨੇ ਇਸ ਅੰਦਾਜ਼ ਨਾਲ ਇੱਕ ਦੂਜੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ,ਬਾਲੀਵੁੱਡ ਦੀ ਮਸ਼ਹੂਰ ਅਦਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਅੱਜ ਦੋਵੇਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਉਨ੍ਹਾਂ ਦੋਵਾਂ ਦਾ ਵਿਆਹ 1 ਅਤੇ 2 ਦਸੰਬਰ 2018 ਨੂੰ ਹੋਇਆ ਸੀ। ਦੋਹਾਂ ਨੇ ਈਸਾਈ ਅਤੇ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ। ਇਸ ਮੌਕੇ ਪ੍ਰਿਯੰਕਾ ਅਤੇ ਨਿਕ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਆਪਣੇ ਆਪਣੇ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿਯੰਕਾ ਨੇ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਸਨੇ ਨਿਕ ਦਾ ਹੱਥ ਫੜਿਆ ਹੈ। ਇਸ ਤੋਂ ਇਲਾਵਾ ਦੋਵਾਂ ਨੇ ਵਿਆਹ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਹੋਰ ਪੜ੍ਹੋ:ਪੁਲਿਸ ਨੂੰ ਇਸ਼ਾਰੇ ਕਰ ਫ਼ਰਾਰ ਹੋਏ ਮੋਟਰਸਾਈਕਲ ਸਵਾਰ ਨੌਜਵਾਨ, ਫਿਰ ਪੁਲਿਸ ਨੇ ਇੰਝ ਸਿਖਾਇਆ ਸਬਕ ! https://www.instagram.com/p/B5i5BuUnKqV/?utm_source=ig_web_copy_link ਇਸ ਦੇ ਨਾਲ ਹੀ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀ ਖੂਬਸੂਰਤ ਫੋਟੋ ਪੋਸਟ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਸਾਂਝਾ ਕਰਦਿਆਂ ਨਿਕ ਨੇ ਲਿਖਿਆ, 'ਅੱਜ ਤੋਂ ਇਕ ਸਾਲ ਪਹਿਲਾਂ ਅਸੀਂ ਇਕ ਦੂਜੇ ਨੂੰ ਹਮੇਸ਼ਾ ਲਈ ਵਾਅਦਾ ਕੀਤਾ ਸੀ। ਖੈਰ ਇਹ ਸਾਡੇ ਲਈ ਹਮੇਸ਼ਾਂ ਕਾਫ਼ੀ ਨਹੀਂ ਹੈ, ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ ਪ੍ਰਿਯੰਕਾ ਚੋਪੜਾ happy anniversary... https://www.instagram.com/p/B5ipkt5nav7/?utm_source=ig_web_copy_link ਦੱਸ ਦੇਈਏ ਕਿ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੀ ਮੁਲਾਕਾਤ 2017 ਮੈਟ ਗਾਲਾ ਵਿਖੇ ਹੋਈ ਸੀ। ਦੋਵਾਂ ਨੇ 2018 ਵਿਚ ਇਕ ਦੂਜੇ ਨਾਲ ਦੋਸਤੀ ਕਰਨ ਤੋਂ ਬਾਅਦ ਡੇਟਿੰਗ ਸ਼ੁਰੂ ਕੀਤੀ ਅਤੇ ਫਿਰ ਦੋਹਾਂ ਨੇ ਵਿਆਹ ਰਚਾ ਲਿਆ। ਪ੍ਰਿਯੰਕਾ ਬਾਲੀਵੁੱਡ ਅਤੇ ਹਾਲੀਵੁੱਡ ਇੰਡਸਟਰੀ 'ਚ ਵਿੱਚ ਦਬਦਬਾ ਰੱਖਦੀ ਹੈ ਅਤੇ ਇੱਕ ਗਲੋਬਲ ਸਟਾਰ ਹੈ, ਜਦਕਿ ਨਿਕ ਜੋਨਸ ਇੱਕ ਹਾਲੀਵੁੱਡ ਪੌਪ ਗਾਇਕ ਅਤੇ ਅਦਾਕਾਰ ਹੈ। -PTC News


Top News view more...

Latest News view more...