Happy Birthday Asha Bhosle: 86 ਸਾਲ ਦੇ ਹੋਏ ਆਸ਼ਾ, ਸਚਿਨ ਤੇਂਦੁਲਕਰ ਨੇ ਦਿੱਤੀਆਂ ਸ਼ੁਭਕਾਮਨਾਵਾਂ

Happy Birthday Asha Bhosle

Happy Birthday Asha Bhosle: 86 ਸਾਲ ਦੇ ਹੋਏ ਆਸ਼ਾ, ਸਚਿਨ ਤੇਂਦੁਲਕਰ ਨੇ ਦਿੱਤੀਆਂ ਸ਼ੁਭਕਾਮਨਾਵਾਂ,ਸੁਰਾਂ ਦੀ ਮਲਿਕਾਂ ਆਸ਼ਾ ਭੋਂਸਲੇ ਅੱਜ 86 ਸਾਲਾ ਦੀ ਹੋ ਗਈ ਹੈ। ਆਸ਼ਾ ਭੋਂਸਲੇ ਦਾ ਜਨਮ 8 ਸਤੰਬਰ, 1933 ਨੂੰ ਮਹਾਰਾਸ਼ਟਰ ਦੇ ਸਾਂਗਲੀ ‘ਚ ਇਕ ਮਰਾਠਾ ਪਰਿਵਾਰ ‘ਚ ਹੋਇਆ ਸੀ।

ਉਹਨਾਂ ਨੇ ਆਪਣੀ ਵੱਡੀ ਭੈਣ ਲਤਾ ਮੰਗੇਸ਼ਕਰ ਦੇ ਨਕਸ਼ੇ ਕਦਮਾਂ ਤੇ ਚਲਦਿਆਂ 10 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਮੌਕੇ ਜਿਥੇ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ, ਉਥੇ ਹੀ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਵਧਾਈਆਂ ਦਿੱਤੀਆਂ।

ਆਸ਼ਾ ਭੋਂਸਲੇ ਨੇ 1948 ਤੋਂ ਹਿੰਦੀ ਫਿਲਮਾਂ ’ਚ ਗਾਉਣਾ ਸ਼ੂਰੁ ਕੀਤਾ ਅਤੇ ਉਸ ਤੋਂ ਬਾਅਦ ਆਸ਼ਾ ਨੇ 15 ਤੋਂ ਵੀ ਜ਼ਿਆਦਾ ਭਾਸ਼ਾਵਾਂ ’ਚ ਗੀਤ ਗਾਏ, ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਮਰਾਠੀ ਜਿਹੀ ਭਾਸ਼ਾ ‘ਚ ਗੀਤ ਗਏ ਚੁੱਕੇ ਹਨ।

ਆਸ਼ਾ ਜੀ ਨੂੰ ਹੁਣ ਤੱਕ ਫਿਲਮਫੇਅਰ ਐਵਾਰਡ ‘ਚ 7 ਬੈਸਟ ਫੀਮੇਲ ਪਲੇਅਬੈਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਉਹ 2 ਰਾਸ਼ਟਰੀ ਪੁਰਸਕਾਰਾਂ ਨਾਲ ਵੀ ਸਨਮਾਨਿਤ ਹੋ ਚੁੱਕੀ ਹੈ।

ਹੋਰ ਪੜ੍ਹੋ:ਲੁਧਿਆਣਾ ‘ਚ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਹੋਈ ਮੌਤ

ਸਾਲ 1997 ‘ਚ ਆਸ਼ਾ ਜੀ ਪਹਿਲੀ ਭਾਰਤੀ ਗਾਇਕਾ ਬਣੀ ਜੋ ਉਸਤਾਦ ਅਲੀ ਅਕਬਰ ਖਾਨ ਨਾਲ ਇਕ ਵਿਸ਼ੇਸ਼ ਐਲਬਮ ਵਜੋਂ ‘ਗ੍ਰੈਮੀ ਐਵਾਰਡ’ ਲਈ ਨਾਮਜ਼ਦ ਹੋਈ ਸੀ। ਆਸ਼ਾ ਜੀ ਆਪਣੇ ਕਰੀਅਰ ਦੌਰਾਨ ਕਰੀਬ 12,000 ਤੋਂ ਵਧ ਗੀਤ ਗਾ ਚੁੱਕੀ ਹੈ।

ਤੁਹਾਨੂੰ ਦੱਸ ਦਈਏ ਕਿ ਆਸ਼ਾ ਨੇ ਹੁਣ ਤੱਕ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਦੀ ਝੋਲੀ ਪਾਏ ਹਨ, ਜਿਨ੍ਹਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਉਹਨਾਂ ਨੇ ਕਜਰਾ ਮੁਹੱਬਤ ਵਾਲਾ, ਦੋ ਲਫਜੋਂ ਕੇ ਦਿਲ ਕੀ ਕਹਾਣੀ,ਆਂਖੋਂ ਕੀ ਮਸਤੀ ਕੇ, ਡਮ ਡਾਈ ਡਮ, ਓ ਮੇਰੀ ਸੋਨਾ ਰੇ, ਅਭੀ ਨਾ ਜਾਓ ਛੋਡ ਕੇ ਕਈ ਹਿੱਟ ਗੀਤ ਦਿੱਤੇ ਹਨ।

-PTC News