ਹੋਰ ਖਬਰਾਂ

ਮਸ਼ਹੂਰ ਰੈਪਰ ਬਾਦਸ਼ਾਹ ਮਨਾ ਰਹੇ ਨੇ 34ਵਾਂ ਜਨਮਦਿਨ, ਚਾਹੁਣ ਵਾਲੇ ਦੇ ਰਹੇ ਨੇ ਸ਼ੁੱਭਕਾਮਨਾਵਾਂ

By Jashan A -- November 19, 2019 1:39 pm

ਮਸ਼ਹੂਰ ਰੈਪਰ ਬਾਦਸ਼ਾਹ ਮਨਾ ਰਹੇ ਨੇ 34ਵਾਂ ਜਨਮਦਿਨ, ਚਾਹੁਣ ਵਾਲੇ ਦੇ ਰਹੇ ਨੇ ਸ਼ੁੱਭਕਾਮਨਾਵਾਂ,ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣਾ ਲੋਹਾ ਮਨਵਾਉਣ ਵਾਲੇ ਮਸ਼ਹੂਰ ਰੈਪਰ ਬਾਦਸ਼ਾਹ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਬਾਦਸ਼ਾਹ ਦਾ ਜਨਮ 19 ਨਵੰਬਰ 1985 ਨੂੰ ਨਵੀਂ ਦਿੱਲੀ 'ਚ ਇਕ ਪੰਜਾਬੀ ਪਰਿਵਾਰ 'ਚ ਹੋਇਆ ਸੀ ਤੇ ਉਹਨਾਂ ਦਾ ਅਸਲੀ ਨਾਮ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ। ਅੱਜ ਦੇ ਇਸ ਸ਼ੁਭ ਮੌਕੇ 'ਤੇ ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੇ ਹਨ।

https://twitter.com/girishjohar/status/1196659172487483393?s=20

ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਹੁਣ ਤੱਕ ਅਨੇਕਾਂ ਹੀ ਗਾਣਿਆਂ 'ਚ ਆਪਣੀ ਰੈਪ ਦਾ ਜਲਵਾ ਦਿਖਾ ਚੁੱਕੇ ਹਨ, ਜਿਵੇਂ ਕਿ ਵੱਖਰਾ ਸਵੈਗ, ਡੀ.ਜੇ ਵਾਲੇ ਬਾਬੂ, ਹਾਰਟ ਲੈੱਸ ਜਿਹੇ ਹਿੱਟ ਗੀਤਾਂ 'ਚ ਆਪਣੀ ਕਲਾਂ ਦਾ ਜਲਵਾ ਬਿਖੇਰ ਚੁੱਕੇ ਹਨ।

ਹੋਰ ਪੜ੍ਹੋ: ਨਨ ਜਬਰ ਜਨਾਹ ਮਾਮਲਾ :ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਕੇਰਲ ਹਾਈਕੋਰਟ ਨੇ ਕੀਤੀ ਖਾਰਿਜ

https://twitter.com/MoonBaruah4/status/1196660720466722816?s=20

ਬਾਦਸ਼ਾਹ ਦੀ ਪੜਾਈ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ‘ਚ ਦਾਖਲਾ ਲਿਆ ਸੀ ਕਿਉਂਕਿ ਉਹ ਸਿਵਲ ਇੰਜੀਨੀਅਰਿੰਗ ‘ਚ ਡਿਗਰੀ ਲੈਣਾ ਚਾਹੁੰਦੇ ਸਨ।

https://twitter.com/rjswatantra/status/1196668683789070338?s=20

ਰੈਪਰ ਬਾਦਸ਼ਾਹ ਦਾ ਵਿਆਹ ਯੂ. ਕੇ. ਦੀ ਲੜਕੀ ਜੈਸਮੀਨ ਨਾਲ ਹੋਇਆ ਹੈ ਤੇ ਉਹ ਇਕ ਪਿਆਰੀ ਜਿਹੀ ਬੱਚੀ ਦੇ ਪਿਤਾ ਹਨ।ਉਨ੍ਹਾਂ ਇਕ ਵਾਰ ਇੰਟਰਵਿਊ 'ਚ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਬੇਟੀ ਨਹੀਂ ਹੋਈ, ਉਦੋਂ ਤੱਕ ਉਨ੍ਹਾਂ ਨੂੰ ਬੱਚੇ ਪਸੰਦ ਨਹੀਂ ਸਨ ਪਰ ਹੁਣ ਉਹ ਬਦਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ।

-PTC News

  • Share