Advertisment

73 ਸਾਲ ਦੇ ਹੋਏ ਜਾਦੂਗਰ ਸਪਿਨਰ ਬਿਸ਼ਨ ਸਿੰਘ ਬੇਦੀ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ

author-image
Jashan A
Updated On
New Update
73 ਸਾਲ ਦੇ ਹੋਏ ਜਾਦੂਗਰ ਸਪਿਨਰ ਬਿਸ਼ਨ ਸਿੰਘ ਬੇਦੀ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ
Advertisment
73 ਸਾਲ ਦੇ ਹੋਏ ਜਾਦੂਗਰ ਸਪਿਨਰ ਬਿਸ਼ਨ ਸਿੰਘ ਬੇਦੀ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਅੱਜ ਜਨਮਦਿਨ ਹੈ। ਅੱਜ ਉਹ ਆਪਣਾ 73ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮਹਾਨ ਸਪਿਨਰ ਦਾ ਜਨਮ 25 ਸਤੰਬਰ 1946 ਨੂੰ ਪੰਜਾਬ 'ਚ ਹੋਇਆ ਸੀ। ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਜ਼ਰੀਏ ਵਧਾਈਆਂ ਦੇ ਰਹੇ ਹਨ। https://twitter.com/subashish93/status/1176581257469128705 ਬਿਸ਼ਨ ਸਿੰਘ ਬੇਦੀ 70-80 ਦੇ ਦਹਾਕੇ ਵਿਚ ਭਾਰਤ ਦੇ ਸਰਬੋਤਮ ਸਪਿਨ ਗੇਂਦਬਾਜ਼ ਹੁੰਦੇ ਸਨ। ਉਹ ਆਪਣੀ ਗੇਂਦਬਾਜ਼ੀ ਨਾਲ ਵੱਡੇ ਤੋਂ ਵੱਡੇ ਬੱਲੇਬਾਜ਼ਾਂ ਨੂੰ ਚਕਮਾ ਦਿੰਦੇ ਸਨ। ਬੇਦੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 1967 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਕੀਤੀ ਸੀ। ਹੋਰ ਪੜ੍ਹੋ:
Advertisment
ਗੋਲਡਨ ਗਰਲ ਹਿਮਾ ਦਾਸ ਨੇ PM ਮੋਦੀ ਤੇ ਸਚਿਨ ਤੇਂਦੁਲਕਰ ਨਾਲ ਕੀਤਾ ਇਹ ਵਾਅਦਾ https://twitter.com/MyTeam_11/status/1044477657893588992 ਉਹਨਾਂ ਨੇ ਭਾਰਤ ਲਈ ਕਰੀਬ 13 ਸਾਲ ਕ੍ਰਿਕਟ ਖੇਡੀ ਹੈ। ਇਸ ਦੌਰਾਨ ਉਸ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਬੇਦੀ ਨੇ 67 ਟੈਸਟਾਂ ਵਿਚ 266 ਅਤੇ 10 ਵਨ ਡੇ ਵਿਚ 7 ਵਿਕਟਾਂ ਹਾਸਲ ਕੀਤੀਆਂ ਹਨ। https://twitter.com/ICHOfficial/status/1176757061180215298 ਬਿਸ਼ਨ ਸਿੰਘ ਬੇਦੀ ਦਾ ਹਰ ਭਾਰਤੀ ਖਿਡਾਰੀ ਸਨਮਾਨ ਕਰਦਾ ਹੈ ਫਿਰ ਚਾਹੇ ਉਹ ਕੋਹਲੀ ਹੋਵੇ ਜਾਂ ਕੋਈ ਹੋਰ। ਆਸਟਰੇਲੀਆ ਦੇ ਸਾਬਕਾ ਮਹਾਨ ਗੇਂਦਬਾਜ਼ ਸ਼ੇਨ ਵਾਰਨ ਤਾਂ ਬੇਦੀ ਨੂੰ ਆਪਣਾ ਗੁਰੂ ਮੰਨਦੇ ਹਨ।ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਨੂੰ 1976 ਵਿਚ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਸੀ। ਇਹ ਉਹ ਦੌਰ ਸੀ ਜਦੋਂ ਵਨਡੇ ਕ੍ਰਿਕਟ ਦੀ ਸ਼ੁਰੂਆਤ ਹੋਈ ਸੀ। -PTC News-
sports-news latest-sports-news happy-birthday-bishan-singh-bedi happy-birthday-bishan-singh-bedi-news
Advertisment

Stay updated with the latest news headlines.

Follow us:
Advertisment