Tue, Apr 23, 2024
Whatsapp

26 ਸਾਲ ਦੇ ਹੋਏ ਹਾਰਦਿਕ ਪੰਡਿਆ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ

Written by  Jashan A -- October 11th 2019 12:55 PM
26 ਸਾਲ ਦੇ ਹੋਏ ਹਾਰਦਿਕ ਪੰਡਿਆ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ

26 ਸਾਲ ਦੇ ਹੋਏ ਹਾਰਦਿਕ ਪੰਡਿਆ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ

26 ਸਾਲ ਦੇ ਹੋਏ ਹਾਰਦਿਕ ਪੰਡਿਆ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਦਾ ਅੱਜ ਜਨਮ ਦਿਨ ਹੈ। ਅੱਜ ਉਹ 26 ਸਾਲ ਦੇ ਹੋ ਗਏ ਹਨ। ਉਹਨਾਂ ਦਾ ਜਨਮ 11 ਅਕਤੂਬਰ 1993 'ਚ ਸੂਰਤ 'ਚ ਹੋਇਆ ਹੈ। https://twitter.com/BCCI/status/1182362660857364480?s=20 ਉਹਨਾਂ ਦੇ ਜਨਮ ਦਿਨ 'ਚ ਉਹਨਾਂ ਨੂੰ ਚਾਹੁਣ ਵਾਲੇ ਅਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ੁਭਕਾਮਨਾਵਾਂ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਪੰਡਿਆ ਸੱਟ ਦੀ ਵਜ੍ਹਾ ਕਾਰਨ ਟੀਮ ਤੋਂ ਬਾਹਰ ਚੱਲ ਰਹੇ ਹਨ। ਉਹਨਾਂ ਨੇ ਹਾਲ ਹੀ 'ਚ ਲੰਡਨ 'ਚ ਆਪਣੀ ਸਰਜਰੀ ਕਰਵਾਈ ਹੈ ਅਤੇ ਛੇਤੀ ਹੀ ਮੈਦਾਨ 'ਚ ਵਾਪਸ ਪਰਤਣਾ ਚਾਹੁੰਦੇ ਹਨ। ਹੋਰ ਪੜ੍ਹੋ:ਪਾਕਿਸਤਾਨ ਦੇ ਕੋਚ ਵੱਲੋਂ ਵਿਰਾਟ ਕੋਹਲੀ ਨੂੰ ਸਿੱਧਾ ਚੈਲੰਜ, ਕਿਹਾ ਇਹ..! https://twitter.com/mayankcricket/status/1182489165650223105?s=20 ਹਾਰਦਿਕ ਪਾਂਡਿਆ ਨੂੰ ਮੈਦਾਨ ਵਿਚ ਆਪਣੀ ਆਤਿਸ਼ੀ ਪਾਰੀ ਲਈ ਜਾਣਿਆ ਜਾਂਦਾ ਹੈ। ਕ੍ਰਿਕਟ ਦੇ ਤਿੰਨਾਂ ਫਾਰਮੈਟਾਂ 'ਚ ਟੀਮ ਇੰਡੀਆ ਲਈ ਖੇਡ ਚੁੱਕੇ ਹਾਰਦਿਕ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਂਝ ਤਾਂ ਹਾਰਦਿਕ ਦੀਆਂ ਕਈ ਪਾਰੀਆਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ, ਪਰ ਇਕ ਪਾਰੀ ਜਿਸ ਨੇ ਮੈਦਾਨ 'ਤੇ ਭਾਰਤ ਦੇ ਸਭ ਤੋਂ ਵੱਡੇ ਮੈਚਾਂ ਵਿਚ ਹਾਰੀ ਬਾਜ਼ੀ ਪਲਟ ਦਿੱਤੀ ਸੀ। https://twitter.com/TrendsDhoni/status/1182506652068483072?s=20 ਹਾਰਦਿਕ ਭਾਰਤ ਲਈ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿਚ ਖੇਡ ਚੁੱਕਾ ਹੈ ਅਤੇ ਟੀਮ ਦਾ ਇਕ ਮਹੱਤਵਪੂਰਨ ਹਿੱਸਾ ਹੈ। ਟੀ -20 'ਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਾਰਦਿਕ ਨੇ ਆਪਣਾ ਪਹਿਲਾ ਮੈਚ ਜਨਵਰੀ 2016 'ਚ ਆਸਟਰੇਲੀਆ ਖਿਲਾਫ ਖੇਡਿਆ ਸੀ। https://twitter.com/imbharatsingh99/status/1182545040859484161?s=20 ਇਸ ਦੇ ਨਾਲ ਹੀ, ਪਹਿਲਾ ਵਨਡੇ ਮੈਚ ਨਿਊਜ਼ੀਲੈਂਡ ਖ਼ਿਲਾਫ਼ ਅਕਤੂਬਰ 2016 ਵਿੱਚ ਖੇਡਿਆ ਗਿਆ ਸੀ। ਹਾਰਦਿਕ ਨੇ ਜਨਵਰੀ 2017 ਵਿੱਚ ਸ਼੍ਰੀਲੰਕਾ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ। https://twitter.com/DazzlingSree27_/status/1182507117644660736?s=20 ਜ਼ਿਕਰਯੋਗ ਹੈ ਕਿ ਪੰਡਿਆ ਨੇ 54 ਇੰਟਰਨੈਸ਼ਨਲ ਵਨਡੇ 'ਚ 957 ਦੌੜਾਂ ਬਣਾਉਣ ਦੇ ਨਾਲ 54 ਵਿਕਟਾਂ ਵੀ ਹਾਸਲ ਕੀਤੀਆਂ। ਨਾਲ ਹੀ 40 ਇੰਟਰਨੈਸ਼ਨਲ ਟੀ20 ਮੈਚਾਂ 'ਚ 38 ਸ਼ਿਕਾਰ ਕਰ ਚੁੱਕੇ ਹਨ ਅਤੇ 11 ਟੈਸਟ ਮੈਚਾਂ 'ਚ ਹਾਰਦਿਕ ਨੇ 17 ਵਿਕਟਾਂ ਹਾਸਲ ਕੀਤੀਆਂ ਹਨ। https://twitter.com/anee_dq/status/1182499317979869184?s=20 -PTC News


Top News view more...

Latest News view more...