Fri, Apr 19, 2024
Whatsapp

Happy Birthday Lasith Malinga: 36 ਸਾਲ ਦੇ ਹੋਏ ਯਾਰਕਰ ਕਿੰਗ, ਜਾਣੋ, ਦਿਲਚਸਪ ਕਿੱਸੇ

Written by  Jashan A -- August 28th 2019 03:46 PM
Happy Birthday Lasith Malinga: 36 ਸਾਲ ਦੇ ਹੋਏ ਯਾਰਕਰ ਕਿੰਗ, ਜਾਣੋ, ਦਿਲਚਸਪ ਕਿੱਸੇ

Happy Birthday Lasith Malinga: 36 ਸਾਲ ਦੇ ਹੋਏ ਯਾਰਕਰ ਕਿੰਗ, ਜਾਣੋ, ਦਿਲਚਸਪ ਕਿੱਸੇ

Happy Birthday Lasith Malinga: 36 ਸਾਲ ਦੇ ਹੋਏ ਯਾਰਕਰ ਕਿੰਗ, ਜਾਣੋ, ਦਿਲਚਸਪ ਕਿੱਸੇ,ਨਵੀਂ ਦਿੱਲੀ: ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਅਤੇ ਯਾਰਕਰ ਕਿੰਗ ਲਸਿਥ ਮਲਿੰਗਾ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। 28 ਅਗਸਤ 1983 ਨੂੰ ਜਨਮੇ ਇਸ ਸ਼੍ਰੀਲੰਕਾਈ ਧਾਕੜ ਗੇਂਦਬਾਜ਼ ਨੇ 36 ਸਾਲ ਪੂਰੇ ਕਰ ਲਏ ਹਨ। ਇਸ ਵਿਸ਼ੇਸ਼ ਦਿਨ 'ਤੇ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ। malinga ਜੇਕਰ ਗੱਲ ਉਹਨਾਂ ਦੇ ਵਨਡੇ ਕ੍ਰਿਕਟ ਦੀ ਕਰੀਏ ਤਾਂ ਉਹਨਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕੀਤਾ ਹੈ। ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਮਲਿੰਗਾ ਇਕ ਅਜਿਹੇ ਇਕਲੌਤੇ ਗੇਂਦਬਾਜ਼ ਹਨ ਜਿਸ ਨੇ 3 ਵਾਰ ਵਨ ਡੇ ਵਿਚ ਹੈਟ੍ਰਿਕ ਲਗਾਈ ਹੈ। 28 ਮਾਰਚ 2007 'ਚ ਮਲਿੰਗਾ ਨੇ ਪਹਿਲੀ ਅਤੇ 2011 ਵਿਚ ਉਸਨੇ ਸਿਰਫ 6 ਮਹੀਨੇ ਦੇ ਅੰਦਰ 2 ਵਾਰ ਹੈਟ੍ਰਿਕ ਹਾਸਲ ਕੀਤੀ। malinga ਇਨ੍ਹਾਂ ਹੀ ਨਹੀਂ ਮਲਿੰਗਾ ਦੇ ਇੱਕ ਹੋਰ ਅਜਿਹਾ ਰਿਕਾਰਡ ਨਾਮ ਹੈ। ਦਰਅਸਲ ਸਾਲ 2007 ਦੇ ਵਰਲਡ ਕੱਪ ਸੁਪਰ-8 ਦੇ ਮੁਕਾਬਲੇ ਵਿਚ ਮਲਿੰਗਾ ਨੇ ਦੱਖਣੀ ਅਫਰੀਕਾ ਖਿਲਾਫ ਲਗਾਤਾਰ 4 ਵਿਕਟਾਂ ਹਾਸਲ ਕੀਤੀਆਂ ਸੀ। ਮਲਿੰਗਾ ਇਕਲੌਤੇ ਗੇਂਦਬਾਜ਼ ਹਨ, ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਲਿੰਗਾ ਨੇ ਹਾਲ ਹੀ ’ਚ ਵਨ ਡੇ ਕ੍ਰਿਕਟ ਨੂੰ ਅਲਵੀਦਾ ਕਿਹਾ ਹੈ। 226 ਵਨ ਡੇ ਖੇਡਣ ਵਾਲੇ ਮਲਿੰਗਾ ਦੇ ਨਾਂ 3 ਹੈਟ੍ਰਿਕ ਸਮੇਤ 338 ਵਿਕਟਾਂ ਹਨ। malingaਦੱਸਣਯੋਗ ਹੈ ਕਿ ਟੀ-20 ਵਿਚ ਹੁਣ ਵੀ ਮਲਿੰਗਾ ਦਾ ਜਲਵਾ ਜਾਰੀ ਹੈ ਤੇ ਉਹ ਆਪਣੇ ਵਿਕਟਾਂ ਦੇ ਸੈਂਕੜੇ ਦੇ ਕਰੀਬ ਹਨ। 73 ਟੀ-20 ਮੈਚਾਂ ਵਿਚ ਉਸਦੇ ਨਾਂ ਕੁਲ 97 ਵਿਕਟਾਂ ਹਨ। -PTC News


Top News view more...

Latest News view more...