ਜਨਮ ਦਿਨ ਮੌਕੇ ਮਾਂ ਨੂੰ ਮਿਲਣ ਪਹੁੰਚੇ PM ਮੋਦੀ, ਇਕੱਠਿਆਂ ਖਾਧਾ ਖਾਣਾ

Happy Birthday Narendra Modi

ਜਨਮ ਦਿਨ ਮੌਕੇ ਮਾਂ ਨੂੰ ਮਿਲਣ ਪਹੁੰਚੇ PM ਮੋਦੀ, ਇਕੱਠਿਆਂ ਖਾਧਾ ਖਾਣਾ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 69 ਸਾਲ ਦੇ ਹੋ ਗਏ ਹਨ। ਮੋਦੀ ਆਪਣਾ ਜਨਮ ਦਿਨ ਮਨਾਉਣ ਲਈ ਗੁਜਰਾਤ ਪਹੁੰਚੇ। ਜਿਥੇ ਉਹਨਾਂ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਮੋਦੀ ਨੇ ਉਹਨਾਂ ਨਾਲ ਬੈਠ ਕੇ ਖਾਣਾ ਵੀ ਖਾਧਾ। ਦੱਸਿਆ ਜਾ ਰਿਹਾ ਹੈ ਕਿ ਇਹ ਖਾਣਾ ਖੁਦ ਹੀਰਾਬੇਨ ਨੇ ਬਣਾਇਆ ਸੀ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਜਨਮ ਦਿਨ ‘ਤੇ ਭਾਜਪਾ ਵਰਕਰਾਂ ਅਤੇ ਪਾਰਟੀ ਆਗੂਆਂ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ।

ਹੋਰ ਪੜ੍ਹੋ: ਹੁਣ ਗਿੱਪੀ ਗਰੇਵਾਲ ਨਾਲ ਵੱਡੇ ਪਰਦੇ ‘ਤੇ ਨਜ਼ਰ ਆਵੇਗਾ ਸਮਾਜਸੇਵੀ ਅਨਮੋਲ ਕਵਾਤਰਾ

ਜਿਥੇ ਦੇਸ਼ ਭਰ ‘ਚ ਲੋਕ ਉਹਨਾਂ ਨੂੰ ਵਧੀਆ ਦੇ ਰਹੇ ਨੇ ਉਥੇ ਹੀ ਬਾਲੀਵੁੱਡ ਅਤੇ ਖੇਡ ਜਗਤ ਦੇ ਖਿਡਾਰੀਆਂ ਨੇ ਵੀ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਦੱਸਣਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਨਮ ਦਿਨ ਦੀ ਸ਼ੁਰੂਆਤ ਗੁਜਰਾਤ ‘ਚ ਸਟੈਚੂ ਆਫ ਯੂਨਿਟੀ ਅਤੇ ਨਰਮਦਾ ਨਦੀ ‘ਤੇ ਬਣੇ ਸਰੋਵਰ ਬੰਨ ਦੇ ਨਿਰੀਖਣ ਕਰਨ ਨਾਲ ਕੀਤੀ।

-PTC News