PM ਮੋਦੀ ਦੇ 69ਵੇਂ ਜਨਮ ਦਿਨ ‘ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੱਟਿਆ ਕੇਕ

Badal Cut Cake

PM ਮੋਦੀ ਦੇ 69ਵੇਂ ਜਨਮ ਦਿਨ ‘ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੱਟਿਆ ਕੇਕ,ਗਿੱਦੜਬਾਹਾ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 69ਵੇਂ ਜਨਮਦਿਨ ਮੌਕੇ ਉਹਨਾਂ ਨੂੰ ਪੂਰਾ ਦੇਸ਼ ਵਧਾਈਆਂ ਦੇ ਰਿਹਾ ਹੈ।ਭਾਜਪਾ ਵਰਕਰਾਂ ਅਤੇ ਦਿੱਗਜ ਆਗੂਆਂ ਵੱਲੋਂ ਉਹਨਾਂ ਦੇ ਜਨਮਦਿਨ ਮੌਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Badal Cut Cake ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ।

ਹੋਰ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਚਲਾਉਂਦੇ ਸਨ ਚਾਹ ਦੀ ਦੁਕਾਨ, ਦੇਖੋ

Badal Cut Cakeਤੁਹਾਨੂੰ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਅੱਜ ਗਿੱਦੜਬਾਹਾ ਵਿਖੇ ਸੀਨੀਅਰ ਅਕਾਲੀ ਵਰਕਰ ਗੋਗੀ ਜੈਨ ਦੇ ਘਰ ਪਹੁੰਚੇ। ਉਥੇ ਉਹਨਾਂ ਨਰੇਂਦਰ ਮੋਦੀ ਦੇ ਜਨਮ ਦਿਨ ਦੀ ਖੁਸ਼ੀ ‘ਚ ਕੇਕ ਕੱਟਿਆ।

Badal Cut Cakeਇਸ ਦੌਰਾਨ ਉਹਨਾਂ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆ ਉਹਨਾਂ ਵੱਲੋ ਦੇਸ਼ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ। ਇਸ ਮੌਕੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿਲੋਂ, ਹਰਜੀਤ ਸਿੰਘ ਨੀਲਾ ਮਾਨ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।

-PTC News