PM ਮੋਦੀ ਦਾ 69ਵਾਂ ਜਨਮ ਦਿਨ, ਖੇਡ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

Happy Birthday PM Modi

PM ਮੋਦੀ ਦਾ 69ਵਾਂ ਜਨਮ ਦਿਨ, ਖੇਡ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਆਪਣਾ 69ਵਾਂ ਜਨਮ ਦਿਨ ਮਨਾ ਰਹੇ ਹਨ। ਪੀ. ਐੱਮ. ਮੋਦੀ 69 ਸਾਲ ਦੇ ਹੋ ਗਏ ਹਨ। ਜਿਸ ਨੂੰ ਲੈ ਕੇ ਭਾਜਪਾ ਵਰਕਰਾਂ ਅਤੇ ਪਾਰਟੀ ਦੇ ਆਗੂਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ PM ਮੋਦੀ ਨੇ ਜਨਮਦਿਨ ਦੀ ਸ਼ੁਰੂਆਤ ਆਪਣੇ ਜੱਦੀ ਸੂਬੇ ਗੁਜਰਾਤ ਵਿਚ ‘ਸਟੈਚਿਊ ਆਫ ਯੂਨਿਟੀ’ ਅਤੇ ਨਰਮਦਾ ਨਦੀ ’ਤੇ ਬਣੇ ਸਰਦਾਰ ਸਰੋਵਰ ਬੰਨ੍ਹ ਦਾ ਨਿਰੀਖਣ ਕਰਨ ਦੇ ਨਾਲ ਕੀਤੀ।

ਉਹਨਾਂ ਦੇ ਜਨਮਦਿਨ ‘ਤੇ ਜਿਥੇ ਦੇਸ਼ ਭਰ ਦੇ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ, ਉਥੇ ਹੀ ਖੇਡ ਜਗਤ ਦੇ ਕਈ ਖਿਡਾਰੀਆਂ ਨੇ ਵੀ ਪ੍ਰਧਾਨ ਮੰਤਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਪੀ. ਐੱਮ. ਮੋਦੀ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਟਵਿਟਰ ’ਤੇ ਲਿਖਿਆ- ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਡੇ ਦੇਸ਼ ਨੂੰ ਵੱਧ ਤੋਂ ਵੱਧ ਉਚਾਈਆਂ ’ਤੇ ਪਹੁੰਚਾਉਣ ਲਈ ਤੁਹਾਡੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕਰਦੇ ਹਾਂ।

 

ਕ੍ਰਿਕਟ ਜਗਤ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਟਵੀਟ ਕਰ ਲਿਖਿਆ, ਜਨਮਦਿਨ ਮੁਬਾਰਕ ਹੋਵੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਸਿਹਮਤਮੰਦ ਭਾਰਤ ਅਤੇ ਸਵੱਛ ਭਾਰਤ ਨੂੰ ਲੈ ਕੇ ਤੁਹਾਡੀ ਨਜ਼ਰ ਸਭ ਲਈ ਪ੍ਰੇਰਣਾਦਾਇਕ ਹੈ। ਤੁਹਾਡੀ ਹਮੇਸ਼ਾ ਜ਼ਿੰਦਗੀ ਵਿਚ ਚੰਗੀ ਸਿਹਤ ਬਣੀ ਰਹੇ।

ਉਥੇ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਸਲਾਮੀ ਬੱਲੇਬਾਜ਼ ਅਤੇ ਦਿੱਲੀ ਤੋਂ ਸੰਸਦ ਗੌਤਮ ਗੰਭੀਰ ਨੇ PM ਮੋਦੀ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਟਵਿੱਟਰ ’ਤੇ ਲਿਖਿਆ- ਸੰਸਦ ਅਤੇ ਮਾਂ ਨੂੰ ਇਕ ਹੀ ਦਰਜਾ ਦਿੱਤਾ ਹੈ, ਸਿਰਫ ਉਸਦੇ ਸਾਹਮਣੇ ਸਰ ਝੁਕਾਇਆ ਹੈ, ਅਜਿਹੇ ਪ੍ਰਧਾਨ ਮੰਤਰੀ ’ਤੇ ਸਾਨੂੰ ਮਾਣ ਹੈ, ਨਰਿੰਦਰ ਮੋਦੀ ਜੀ ਦੇਸ਼ ਦੇ ਸਨਮਾਨ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

-PTC News