Tue, Apr 16, 2024
Whatsapp

Happy Birthday Shehnaaz Gill: 29 ਸਾਲ ਦੀ ਹੋਈ ਸ਼ਹਿਨਾਜ਼ ਗਿੱਲ, ਭਰਾ ਨੇ ਵੀਡੀਓ ਰਾਹੀਂ ਦਿੱਤੀ ਵਧਾਈ

Written by  Riya Bawa -- January 27th 2022 10:18 AM -- Updated: January 27th 2022 10:35 AM
Happy Birthday Shehnaaz Gill: 29 ਸਾਲ ਦੀ ਹੋਈ ਸ਼ਹਿਨਾਜ਼ ਗਿੱਲ, ਭਰਾ ਨੇ ਵੀਡੀਓ ਰਾਹੀਂ ਦਿੱਤੀ ਵਧਾਈ

Happy Birthday Shehnaaz Gill: 29 ਸਾਲ ਦੀ ਹੋਈ ਸ਼ਹਿਨਾਜ਼ ਗਿੱਲ, ਭਰਾ ਨੇ ਵੀਡੀਓ ਰਾਹੀਂ ਦਿੱਤੀ ਵਧਾਈ

Happy Birthday Shehnaaz Gill: ਬਿੱਗ ਬੌਸ 'ਚ 'ਪੰਜਾਬ ਦੀ ਕੈਟਰੀਨਾ' ਦੇ ਨਾਂ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਅੱਜ ਟੀ.ਵੀ. ਇੰਡਸਟਰੀ ਦਾ ਇਕ ਵੱਡਾ ਨਾਮ ਬਣ ਗਈ ਹੈ। ਅਜਿਹਾ ਕੋਈ ਨਹੀਂ ਹੋਵੇਗਾ ਜੋ Shehnaaz Gill ਸ਼ਹਿਨਾਜ਼ ਨੂੰ ਨਾ ਜਾਣਦਾ ਹੋਵੇ। ਸ਼ਹਿਨਾਜ਼ ਆਪਣੀਆਂ ਕੁਝ ਵੀਡਿਓਜ਼ ਕਰਕੇ ਲੋਕਾਂ ਵਿੱਚ ਬਹੁਤ ਮਸ਼ਹੂਰ ਹੋਈ ਹੈ। Shehnaaz Gill Pictures: The actress has recently completed her shooting for 'Honsla Rakh' opposite Diljit Dosanjh. ਅੱਜ ਦਾ ਦਿਨ ਸ਼ਹਿਨਾਜ਼ ਦੀ ਜ਼ਿੰਦਗੀ ਦਾ ਬਹੁਤ ਖ਼ਾਸ ਦਿਨ ਹੈ ਕਿਉਂਕਿ ਅੱਜ ਸ਼ਹਿਨਾਜ਼ ਦਾ ਜਨਮ ਦਿਨ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਨੂੰ ਆਪਣੇ ਪਿਆਰ ਨਾਲ ਖਾਸ ਮਹਿਸੂਸ ਕਰਵਾ ਰਹੇ ਹਨ। ਸ਼ਹਿਨਾਜ਼ ਦੇ ਭਰਾ ਸ਼ਾਹਬਾਜ਼ ਨੇ ਆਪਣੀ ਭੈਣ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜੋ ਬਹੁਤ ਵਾਇਰਲ ਹੋ ਰਿਹਾ ਹੈ। ਸ਼ਹਿਨਾਜ਼ ਦੇ ਬਿੱਗ ਬੌਸ ਸਫ਼ਰ ਅਤੇ ਭਰਾ-ਭੈਣ ਦੀ ਜੋੜੀ ਦੇ ਪਿਆਰੇ ਪਲਾਂ ਨੂੰ ਇੱਕ ਮਿੰਟ ਦੇ ਵੀਡੀਓ ਬਣਾਈ, ਜਿਸ ਵਿੱਚ ਉਸਨੇ ਆਪਣੇ ਗੀਤ ਦੇ ਬੋਲ ਹਨ- 'ਮੈਂ ਤੇਰਾ ਭਾਈ ਤੂੰ ਮੇਰੀ ਬੇਹਨਾ' ਵੀ ਪਾਏ। ਉਸਨੇ ਲਿਖਿਆ, "ਜਨਮਦਿਨ ਮੁਬਾਰਕ ਮੇਰੀ ਭੈਣ, ਤੇਰੇ ਬਿਨਾਂ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਮੈਂ ਕੁਝ ਨਹੀਂ ਹਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ . ਪ੍ਰਮਾਤਮਾ ਮਿਹਰ ਕਰੇ, ਰੱਬ ਕਰੇ ਮੇਰੀ ਵੀ ਉਮਰ ਤੈਨੂ ਲੱਗੇ।" Shehnaaz Gill-Dabboo Ratnani photoshoot viral, fans say 'girl on fire' ਬਿੱਗ ਬੌਸ 13 ਨਾਲ ਆਪਣੇ ਕਰੀਅਰ ਦੀਆ ਉੱਚੀਆਂ ਤੇ ਪੁਹੰਚਣ ਵਾਲੀ ਸ਼ਹਿਨਾਜ਼ ਗਿੱਲ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਸ਼ਹਿਨਾਜ਼ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਪੰਜਾਬੀ ਫਿਲਮ "ਸਤਿ ਸ੍ਰੀ ਅਕਾਲ ਇੰਗਲੈਂਡ" ਨਾਲ ਕੀਤੀ ਸੀ। ਅਦਾਕਾਰਾ ਆਪਣੇ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਆਪਣਾ ਪਹਿਲਾ ਜਨਮਦਿਨ ਮਨਾਏਗੀ।

 
View this post on Instagram
 

A post shared by SHEHBAZ BADESHA (@badeshashehbaz)

ਸਿਧਾਰਥ ਅਤੇ ਸ਼ਹਿਨਾਜ਼, ਜਿਨ੍ਹਾਂ ਨੂੰ ਪਿਆਰ ਨਾਲ 'ਸਿਡਨਾਜ਼' ਕਿਹਾ ਜਾਂਦਾ ਹੈ। ਬਿੱਗ ਬੌਸ ਸੀਜ਼ਨ 13 ਵਿੱਚ ਘਰ ਵਿੱਚ ਰਹਿਣ ਦੌਰਾਨ ਦੋਵੇਂ ਇੱਕ ਦੂਜੇ ਦੇ ਨੇੜੇ ਆਏ ਸਨ। ਸਿਧਾਰਥ ਨੇ ਸੀਜ਼ਨ ਜਿੱਤਿਆ ਜਦਕਿ ਸ਼ਹਿਨਾਜ਼ ਦੂਜੀ ਰਨਰ-ਅੱਪ ਰਹੀ।  Shehnaaz Gill ਪ੍ਰਸ਼ੰਸਕਾਂ ਨੂੰ ਇਹਨਾਂ ਦੀ ਜੋੜੀ ਬਹੁਤ ਪਸੰਦ ਆਈ ਸੀ। ਦੋਨਾਂ ਦੀ ਜੋੜੀ ਨੇ 'ਬਿੱਗ ਬੌਸ ਓਟੀਟੀ' ਅਤੇ 'ਡਾਂਸ ਦੀਵਾਨੇ 3' ਵਰਗੇ ਰਿਐਲਿਟੀ ਸ਼ੋਅ ਦੇ ਨਾਲ-ਨਾਲ 'ਭੁਲਾ ਦੂੰਗਾ' ਅਤੇ 'ਸ਼ੋਨਾ ਸ਼ੋਨਾ' ਵਰਗੇ ਸੰਗੀਤ ਵੀਡੀਓਜ਼ ਵਿੱਚ ਇਕੱਠੇ ਨਜ਼ਰ ਆਏ। Shehnaaz Gill flaunts her new 'adorable' avatar [See Photos] ਇਹ ਵੀ ਪੜ੍ਹੋ: ਹਰਿਆਣਾ 'ਚ ਕੋਵਿਡ ਪਾਬੰਦੀਆਂ 10 ਫਰਵਰੀ ਤੱਕ ਰਹਿਣਗੀਆਂ ਜਾਰੀ, ਹੁਣ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: -PTC News

Top News view more...

Latest News view more...