Tue, Apr 23, 2024
Whatsapp

ਸੌਰਵ ਗਾਂਗੁਲੀ ਦੇ ਜਨਮ ਦਿਨ ਮੌਕੇ ਕਈ ਦਿੱਗਜ ਕ੍ਰਿਕਟਰਾਂ ਨੇ ਟਵੀਟ ਕਰਕੇ ਦਿੱਤੀ ਵਧਾਈ

Written by  Shanker Badra -- July 08th 2020 07:09 PM -- Updated: July 08th 2020 07:15 PM
ਸੌਰਵ ਗਾਂਗੁਲੀ ਦੇ ਜਨਮ ਦਿਨ ਮੌਕੇ ਕਈ ਦਿੱਗਜ ਕ੍ਰਿਕਟਰਾਂ ਨੇ ਟਵੀਟ ਕਰਕੇ ਦਿੱਤੀ ਵਧਾਈ

ਸੌਰਵ ਗਾਂਗੁਲੀ ਦੇ ਜਨਮ ਦਿਨ ਮੌਕੇ ਕਈ ਦਿੱਗਜ ਕ੍ਰਿਕਟਰਾਂ ਨੇ ਟਵੀਟ ਕਰਕੇ ਦਿੱਤੀ ਵਧਾਈ

ਸੌਰਵ ਗਾਂਗੁਲੀ ਦੇ ਜਨਮ ਦਿਨ ਮੌਕੇ ਕਈ ਦਿੱਗਜ ਕ੍ਰਿਕਟਰਾਂ ਨੇ ਟਵੀਟ ਕਰਕੇ ਦਿੱਤੀ ਵਧਾਈ:ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਅੱਜ ਆਪਣਾ 48ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਦੌਰਾਨ ਖੇਡ ਜਗਤ ਸਮੇਤ ਦੁਨੀਆ ਭਰ ਤੋਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਕੋਲਕਾਤਾ ਦੇ ਬੇਹਲਾ ਵਿਚ 8 ਜੁਲਾਈ 1972 ਨੂੰ ਜਨਮੇ ਗਾਂਗੁਲੀ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। [caption id="attachment_416554" align="aligncenter" width="300"]Happy birthday Sourav Ganguly ,Sachin Tendulkar, Virat Kohli Lead Wishes ਸੌਰਵ ਗਾਂਗੁਲੀ ਦੇ ਜਨਮ ਦਿਨ ਮੌਕੇ ਕਈ ਦਿੱਗਜ ਕ੍ਰਿਕਟਰਾਂ ਨੇ ਟਵੀਟ ਕਰਕੇ ਦਿੱਤੀ ਵਧਾਈ[/caption] ਗਾਂਗੁਲੀ ਭਾਰਤ ਦੇ ਸਭ ਤੋਂ ਸਫ਼ਲ ਕਪਤਾਨਾਂ ਵਿਚੋਂ ਇਕ ਮੰਨੇ ਜਾਂਦੇ ਹਨ। ਉਨ੍ਹਾਂ ਨੇ ਭਾਰਤ ਲਈ 49 ਟੈਸਟ ਮੈਚਾਂ ਵਿਚ ਕਪਤਾਨੀ ਕੀਤੀ, ਜਿਨ੍ਹਾਂ ਵਿਚੋਂ 21 ਵਿਚ ਉਨ੍ਹਾਂ ਨੂੰ ਜਿੱਤ ਮਿਲੀ ਸੀ। ਗਾਂਗੁਲੀ ਨੂੰ ਪ੍ਰਿੰਸ ਆਫ ਕੋਲਕਾਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਮਾਸਟਰ ਬਲਾਸਟਰ ਸਚਿਨ ਤੇਂਦੁਲਕਾਰ ਨੇ ਵਧਾਈਆਂ ਦਿੱਤੀਆਂ ਹਨ।

ਗਾਂਗੁਲੀ ਕ੍ਰਿਕਟਰ ਨਹੀਂ ਫੁੱਟਬਾਲਰ ਬਨਣਾ ਚਾਹੁੰਦੇ ਸਨ। ਗਾਂਗੁਲੀ ਨੇ ਇਸ ਬਾਰੇ ਵਿਚ ਖੁਦ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਫੱਟਬਾਲ ਮੇਰੀ ਜ਼ਿੰਦਗੀ ਸੀ ਅਤੇ ਫੁੱਟਬਾਲਰ ਬਨਣ ਲਈ ਤਿਆਰ ਸੀ। 9ਵੀ ਜਮਾਤ ਤੱਕ ਗਾਂਗੁਲੀ ਕਾਫ਼ੀ ਚੰਗਾ ਫੁੱਟਬਾਲ ਖੇਡਣ ਲੱਗੇ ਸਨ। ਗਾਂਗੁਲੀ ਨੂੰ ਕ੍ਰਿਕਟਰ ਬਣਾਉਣ ਦੇ ਪਿੱਛੇ ਉਨ੍ਹਾਂ ਦੇ ਪਿਤਾ ਦਾ ਹੱਥ ਰਿਹਾ ,ਜੋ ਕਿ ਬੰਗਾਲ ਕ੍ਰਿਕਟ ਸੰਘ ਵਿਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਉਹ ਫੁੱਟਬਾਲ ਛੱਡ ਕੇ ਕ੍ਰਿਕਟਰ ਬਣੇ ਸਨ। ਦੱਸ ਦੇਈਏ ਕਿ ਭਾਰਤੀ ਟੀਮ ਨੇ ਸਾਲ 1983 'ਚ ਕਪਿਲ ਦੇਵ ਦੀ ਕਪਤਾਨੀ 'ਚ ਵਰਲਡ ਕੱਪ ਜਿੱਤ ਕੇ ਇਤਹਾਸ ਰੱਚ ਦਿੱਤਾ ਸੀ। ਕਈ ਕਪਤਾਨ ਇਸ ਵਿਚਕਾਰ ਬਦਲੇ ਗਏ ਪਰ ਅਸਲ 'ਚ ਭਾਰਤੀ ਟੀਮ ਦੀ ਪਛਾਣ ਸੌਰਵ ਗਾਂਗੁਲੀ ਦੀ ਕਪਤਾਨੀ 'ਚ ਬਦਲੀ ਸੀ। ਇਸ ਵਿਰਾਸਤ ਨੂੰ ਅੱਗੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਗੇ ਵਧਾਇਆ ਸੀ। -PTCNews

Top News view more...

Latest News view more...