Sat, Apr 20, 2024
Whatsapp

41 ਸਾਲ ਦੇ ਹੋਏ ਵਰਿੰਦਰ ਸਹਿਵਾਗ, ਸਚਿਨ ਤੇਂਦੁਲਕਰ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

Written by  Jashan A -- October 20th 2019 01:29 PM
41 ਸਾਲ ਦੇ ਹੋਏ ਵਰਿੰਦਰ ਸਹਿਵਾਗ, ਸਚਿਨ ਤੇਂਦੁਲਕਰ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

41 ਸਾਲ ਦੇ ਹੋਏ ਵਰਿੰਦਰ ਸਹਿਵਾਗ, ਸਚਿਨ ਤੇਂਦੁਲਕਰ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

41 ਸਾਲ ਦੇ ਹੋਏ ਵਰਿੰਦਰ ਸਹਿਵਾਗ, ਸਚਿਨ ਤੇਂਦੁਲਕਰ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ (ਵੀਰੂ) ਅੱਜ ਆਪਣਾ 41ਵਾਂ ਜਨਮ ਦਿਨ ਮਨ੍ਹਾ ਰਹੇ ਹਨ। ਇਸ ਸ਼ੁਭ ਮੌਕੇ 'ਤੇ ਜਿਥੇ ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਰਾਹੀਂ ਸ਼ੁਭਕਾਮਨਾਵਾਂ ਦੇ ਰਹੇ ਹਨ, ਉਥੇ ਹੀ ਭਾਰਤੀ ਕ੍ਰਿਕਟ ਟੀਮ ਦੇ ਸਿਤਾਰੇ ਵੀ ਵੀਰੂ ਨੂੰ ਜਨਮ ਦਿਨਦੀਆਂ ਵਧਾਈਆਂ ਦੇ ਰਹੇ ਹਨ। https://twitter.com/ImRaina/status/1185797631894642688?s=20 ਸਹਿਵਾਗ ਨੂੰ ਕ੍ਰਿਕਟ ਤੋਂ ਸੰਨਿਆਸ ਲਏ ਭਾਵੇਂ ਕਾਫੀ ਸਮਾਂ ਹੋ ਗਿਆ ਹੋਵੇ, ਪਰ ਪ੍ਰਸ਼ੰਸਕਾਂ ਵਿਚਾਲੇ ਅੱਜ ਵੀ ਉਹ ਕਾਫੀ ਲੋਕਪ੍ਰਿਯ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੇ ਹਨ।20 ਅਕਤੂਬਰ 1978 ਨੂੰ ਜਨਮੇ ਇਸ ਤੂਫ਼ਾਨੀ ਬੱਲੇਬਾਜ਼ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ 1 ਅਪ੍ਰੈਲ 1999 'ਚ ਪਾਕਿਸਤਾਨ ਖਿਲਾਫ ਕੀਤੀ ਸੀ। ਹੋਰ ਪੜ੍ਹੋ: ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ https://twitter.com/andy_sd1898/status/1185644897732218880?s=20 ਸਹਿਵਾਗ ਨੇ ਆਪਣੇ ਕਰੀਅਰ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਭਾਰਤੀ ਟੀਮ ਨੂੰ ਕਈ ਫਸੇ ਮੈਚਾਂ 'ਚ ਜਿੱਤ ਦਿਵਾਈ। ਸਹਿਵਾਗ ਨੇ ਟੈਸਟ ਕਰੀਅਰ ਦੀ ਸ਼ੁਰੁਆਤ 3 ਨਵੰਬਰ 2001 'ਚ ਅਤੇ ਟੀ 20 ਦੀ ਸ਼ੁਰੂਆਤ 1 ਦਸੰਬਰ 2006 'ਚ ਕੀਤੀ ਸੀ। https://twitter.com/sachin_rt/status/1185795294870396928 ਟੈਸਟ ਮੈਚ 'ਚ ਸਹਿਵਾਗ ਤਿਹਰਾ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਹਨ। ਉਹ ਡਾਨ ਬ੍ਰੈਡਮੈਨ ਅਤੇ ਬ੍ਰਾਇਨ ਲਾਰਾ ਦੇ ਬਾਅਦ ਦੁਨੀਆ ਦੇ ਤੀਜੇ ਬੱਲੇਬਾਜ਼ ਹਨ ਜੋ ਟੈਸਟ ਕ੍ਰਿਕਟ 'ਚ ਦੋ ਵਾਰ 300 ਜਾਂ ਉਸ ਤੋਂ ਜ਼ਿਆਦਾ ਦੌੜਾਂ ਦਾ ਅੰਕੜਾ ਪਾਰ ਕਰ ਚੁੱਕੇ ਹਨ। https://twitter.com/virendersehwag/status/1185754949835091968?s=20 ਸਹਿਵਾਗ ਦੇ ਨਾਂ 104 ਟੈਸਟ ਅਤੇ 251 ਵਨ-ਡੇ 'ਚ ਕੁੱਲ 38 ਸੈਂਕੜੇ (23 ਟੈਸਟ ਸੈਂਕੜੇ, 15 ਵਨ-ਡੇ ਸੈਂਕੜੇ) ਹਨ। ਟੈਸਟ 'ਚ ਉਨ੍ਹਾਂ ਦਾ ਸਰਵਉੱਚ ਸਕੋਰ 319 ਦੌੜਾਂ ਦੱਖਣੀ ਅਫਰੀਕਾ ਖਿਲਾਫ ਹੈ ਜਦਕਿ ਵਨ-ਡੇ 'ਚ ਉਨ੍ਹਾਂ ਦਾ ਸਰਵਉੱਚ ਸਕੋਰ 219 ਦੌੜਾਂ ਹਨ। -PTC News


Top News view more...

Latest News view more...