41 ਸਾਲ ਦੇ ਹੋਏ ਜ਼ਹੀਰ ਖਾਨ, ਚਾਹੁਣ ਵਾਲੇ ਦੇ ਰਹੇ ਨੇ ਸ਼ੁੱਭਕਾਮਨਾਵਾਂ

Happy Birthday Zaheer Khan

41 ਸਾਲ ਦੇ ਹੋਏ ਜ਼ਹੀਰ ਖਾਨ, ਚਾਹੁਣ ਵਾਲੇ ਦੇ ਰਹੇ ਨੇ ਸ਼ੁੱਭਕਾਮਨਾਵਾਂ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਫਲ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਜ਼ਹੀਰ ਖਾਨ ਅੱਜ ਆਪਣਾ 41 ਵਾਂ ਜਨਮ ਦਿਨ ਮਨਾ ਰਹੇ ਹਨ। ਇੱਕ ਅਜਿਹਾ ਗੇਂਦਬਾਜ਼ ਜਿਸ ਨੇ ਭਾਰਤ ਦੀ ਗੇਂਦਬਾਜ਼ੀ ਨੂੰ ਮਜ਼ਬੂਤ ਬਣਾਇਆ।ਇਹੀ ਕਾਰਨ ਸੀ ਕਿ ਆਪਣੇ 14 ਸਾਲਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੌਰਾਨ ਜ਼ਹੀਰ ਨੇ 610 ਦਾ ਸ਼ਿਕਾਰ ਕੀਤਾ ਅਤੇ ਇੱਕ ਵੱਖਰੀ ਪਛਾਣ ਬਣਾਈ।

ਅੱਜ ਉਹਨਾਂ ਨੂੰ ਇਸ ਸ਼ੁਭ ਮੌਕੇ ‘ਤੇ ਉਹਨਾਂ ਦੇ ਫੈਨਜ਼ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਕਿ 1978 ‘ਚ ਮਹਾਰਾਸ਼ਟਰ ਦੇ ਅਹਿਮਦਨਗਰ ‘ਚ ਪੈਦਾ ਹੋਏ ਅਤੇ ਸ਼੍ਰੀਰਾਮਪੁਰ ਵਿਚ ਰਹਿਣ ਵਾਲੇ ਜ਼ਹੀਰ ਖਾਨ ਪੜ੍ਹ ਲਿਖ ਕੇ ਇਕ ਇੰਜੀਨੀਅਰ ਬਣਨਾ ਚਾਹੁੰਦੇ ਸਨ, ਪਰ ਉਹਨਾਂ ਦੇ ਪਿਤਾ ਨੇ ਕਿਹਾ ਕਿ ਬੇਟਾ, ਦੇਸ਼ ਵਿਚ ਬਹੁਤ ਸਾਰੇ ਇੰਜੀਨੀਅਰ ਹਨ ਅਤੇ ਤੁਸੀਂ ਇਕ ਤੇਜ਼ ਗੇਂਦਬਾਜ਼ ਬਣ ਕੇ ਦੇਸ਼ ਲਈ ਖੇਡੋ।

ਹੋਰ ਪੜ੍ਹੋ:ਅਜੇ ਦੇਵਗਨ ਮੰਨਦੇ ਹਨ ਆਮਿਰ ਸਿੰਘ ਨੂੰ ਮਹਾਨ

ਉਸ ਤੋਂ ਬਾਅਦ ਜੋ ਹੋਇਆ ਉਹ ਇੱਕ ਇਤਿਹਾਸ ਹੈ। ਜ਼ਿਕਰਯੋਗ ਹੈ ਕਿ ਜ਼ਹੀਰ ਨੇ ਆਪਣੇ 14 ਸਾਲ ਦੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ‘ਚ ਭਾਰਤ ਦੇ ਵੱਲੋਂ ਖੇਡਦੇ ਹੋਏ ਕੁੱਲ 92 ਟੈਸਟ ਅਤੇ 200 ਵਨਡੇ ਮੈਚ ਖੇਡੇ। ਇਸ ਦੌਰਾਨ ਉਹਨਾਂ ਨੇ ਟੈਸਟ ‘ਚ 311 ਅਤੇ ਵਨਡੇ ਮੈਚਾਂ ‘ਚ 282 ਵਿਕਟਾਂ ਹਾਸਲ ਕੀਤੀਆਂ।

ਜ਼ਹੀਰ ਨੇ 17 ਅੰਤਰਰਾਸ਼ਟਰੀ ਟੀ20 ਮੈਚਾਂ ‘ਚ ਵੀ ਹਿੱਸਾ ਲਿਆ ਅਤੇ 17 ਵਿਕਟ ਹਾਸਲ ਕੀਤੇ।ਕੁੱਲ ਮਿਲਾ ਕੇ ਜ਼ਹੀਰ ਖਾਨ ਨੇ 309 ਅੰਤਰਰਾਸ਼ਟਰੀ ਮੈਚਾਂ ‘ਚ 610 ਵਿਕਟਾਂ ਆਪਣੇ ਨਾਮ ਕੀਤੀਆਂ ਅਤੇ ਦੇਸ਼ ਦੇ ਸਫ਼ਲ ਗੇਂਦਬਾਜ਼ਾਂ ‘ਚ ਆਪਣਾ ਨਾਮ ਸ਼ਾਮਿਲ ਕੀਤਾ।

-PTC News