Tue, Apr 16, 2024
Whatsapp

ਹੈਪੀ ਫੋਰਜਿੰਗ ਲਿਮਿਟਿਡ (HFL) 550 ਕਰੋੜ ਦੇ ਨਿਵੇਸ਼ ਨਾਲ ਲੁਧਿਆਣਾ ’ਚ ਸਥਾਪਤ ਕਰੇਗਾ ਆਟੋ ਪਾਰਟਸ ਯੂਨਿਟ

Written by  Shanker Badra -- February 14th 2019 07:38 PM
ਹੈਪੀ ਫੋਰਜਿੰਗ ਲਿਮਿਟਿਡ (HFL) 550 ਕਰੋੜ ਦੇ ਨਿਵੇਸ਼ ਨਾਲ ਲੁਧਿਆਣਾ ’ਚ ਸਥਾਪਤ ਕਰੇਗਾ ਆਟੋ ਪਾਰਟਸ ਯੂਨਿਟ

ਹੈਪੀ ਫੋਰਜਿੰਗ ਲਿਮਿਟਿਡ (HFL) 550 ਕਰੋੜ ਦੇ ਨਿਵੇਸ਼ ਨਾਲ ਲੁਧਿਆਣਾ ’ਚ ਸਥਾਪਤ ਕਰੇਗਾ ਆਟੋ ਪਾਰਟਸ ਯੂਨਿਟ

ਹੈਪੀ ਫੋਰਜਿੰਗ ਲਿਮਿਟਿਡ (HFL) 550 ਕਰੋੜ ਦੇ ਨਿਵੇਸ਼ ਨਾਲ ਲੁਧਿਆਣਾ ’ਚ ਸਥਾਪਤ ਕਰੇਗਾ ਆਟੋ ਪਾਰਟਸ ਯੂਨਿਟ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਅੰਦਰ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਆਟੋ ਪਾਰਟਸ ਦੇ ਖੇਤਰ ’ਚ ਦੇਸ਼ ਦੀ ਇਕ ਮੋਹਰੀ ਕੰਪਨੀ ਮੈਸਰਜ਼ ਹੈਪੀ ਫੋਰਜਿੰਗਸ ਲਿਮਿਟਿਡ (ਐਚ.ਐਫ.ਐਲ) ਨੇ ਵੀਰਵਾਰ ਨੂੰ ਸੂਬੇ ਵਿੱਚ ਪ੍ਰਸਤਾਵਤ 550 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਵੱਡੀ ਉਤਪਾਦਨ ਇਕਾਈ ਸਥਾਪਤ ਕਰਨ ਦਾ ਫੈਸਲਾ ਲਿਆ ਹੈ। [caption id="attachment_256545" align="aligncenter" width="300"]Happy Forgilling Limited 550 crore investment Ludhiana install Auto parts unit ਹੈਪੀ ਫੋਰਜਿੰਗ ਲਿਮਿਟਿਡ (HFL) 550 ਕਰੋੜ ਦੇ ਨਿਵੇਸ਼ ਨਾਲ ਲੁਧਿਆਣਾ ’ਚ ਸਥਾਪਤ ਕਰੇਗਾ ਆਟੋ ਪਾਰਟਸ ਯੂਨਿਟ[/caption] ਐਚ.ਐਫ.ਐਲ ਦੇ ਚੇਅਰਮੈਨ ਪਰਿਤੋਸ਼ ਕੁਮਾਰ ਗਰਗ ਦੀ ਅੱਜ ਇੱਥੇ ਮੁੱਖ ਮੰਤਰੀ ਨਾਲ ਇਕ ਮੁਲਾਕਾਤ ਦੌਰਾਨ ਕੰਪਨੀ ਨੇ ਇਸ ਫੈਸਲੇ ਦਾ ਐਲਾਨ ਕੀਤਾ।ਕੰਪਨੀ ਨੇ ਆਪਣਾ ਯੂਨਿਟ ਸਥਾਪਤ ਕਰਨ ਲਈ 20 ਏਕੜ ਜ਼ਮੀਨ ਪਹਿਲਾਂ ਹੀ ਪ੍ਰਾਪਤ ਕਰਨ ਦੇ ਨਾਲ-ਨਾਲ ‘ਇਨਵੈਸਟ ਪੰਜਾਬ’ ਰਾਹੀਂ ਲੋੜੀਂਦੀਆਂ ਪ੍ਰਵਾਨਗੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।ਇਸ ਪ੍ਰਾਜੈਕਟ ਨਾਲ ਸਿੱਧੇ ਤੌਰ ’ਤੇ 1000 ਅਤੇ ਅਸਿੱਧੇ ਤੌਰ ’ਤੇ ਘੱਟੋ-ਘੱਟ 5000 ਲੋਕਾਂ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ। [caption id="attachment_256546" align="aligncenter" width="300"]Happy Forgilling Limited 550 crore investment Ludhiana install Auto parts unit ਹੈਪੀ ਫੋਰਜਿੰਗ ਲਿਮਿਟਿਡ (HFL) 550 ਕਰੋੜ ਦੇ ਨਿਵੇਸ਼ ਨਾਲ ਲੁਧਿਆਣਾ ’ਚ ਸਥਾਪਤ ਕਰੇਗਾ ਆਟੋ ਪਾਰਟਸ ਯੂਨਿਟ[/caption] ਮੀਟਿੰਗ ਦੌਰਾਨ ਪਰਿਤੋਸ਼ ਗਰਗ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਉਤਪਾਦਨ ਇਕਾਈ ਦੇ ਪਹਿਲੇ ਪੜਾਅ ’ਤੇ ਕੰਮ ਜਾਰੀ ਹੈ ਅਤੇ ਆਉਂਦੇ ਵਿੱਤੀ ਵਰੇ ਦੀ ਸਮਾਪਤੀ ਤੱਕ ਇੱਥੇ ਕੰਮ ਸ਼ੁਰੂ ਹੋ ਜਾਵੇਗਾ।ਉਨਾਂ ਇਨਵੈਸਟ ਪੰਜਾਬ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਇਕ ਛੱਤ ਹੇਠ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਦਫ਼ਤਰ ਸਦਕਾ ਉਨਾਂ ਦੀ ਯੋਜਨਾ ਅਸਲੀਅਤ ਵਿੱਚ ਤਬਦੀਲ ਹੋ ਸਕੀ ਹੈ। ਗਰਗ ਨੇ ਉਦਯੋਗਾਂ ਦੀ ਮੰਗ ਪੂਰੀ ਕਰਦੇ ਹੋਏ ਨਾ ਸਿਰਫ਼ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਉਣ ਸਗੋ ਰਿਆਇਤਾਂ ਵਾਲੀ ਉਦਯੋਗਿਕ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਪੰਜਾਬ ਵਿੱਚ ਉਦਯੋਗਾਂ ਅਤੇ ਕਿਰਤਿਆਂ ਵਿਚਾਲੇ ਗੂੜੇ ਅਤੇ ਵਧੀਆ ਸਬੰਧ ਪੈਦਾਵਾਰ ਲਈ ਸਹਾਈ ਹੋ ਰਹੇ ਹਨ। [caption id="attachment_256547" align="aligncenter" width="300"]Happy Forgilling Limited 550 crore investment Ludhiana install Auto parts unit ਹੈਪੀ ਫੋਰਜਿੰਗ ਲਿਮਿਟਿਡ (HFL) 550 ਕਰੋੜ ਦੇ ਨਿਵੇਸ਼ ਨਾਲ ਲੁਧਿਆਣਾ ’ਚ ਸਥਾਪਤ ਕਰੇਗਾ ਆਟੋ ਪਾਰਟਸ ਯੂਨਿਟ[/caption] ਮੀਟਿੰਗ ਉਪਰੰਤ ਇਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਆਟੋਮੋਬਾਈਲ ਅਤੇ ਆਟੋ ਪਾਰਟਸ ਨਾਲ ਸੰਬੰਧਤ ਉਦਯੋਗਾਂ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਇਹ ਪ੍ਰਾਜੈਕਟ ਸੂਬੇ ਵਿੱਚ ਇਸ ਉਦਯੋਗ ਦੀ ਮਜ਼ਬੂਤ ਸਥਾਪਤੀ ਲਈ ਸਹਾਈ ਸਿੱਧ ਹੋਵੇਗਾ।ਬੁਲਾਰੇ ਨੇ ਦੱਸਿਆ ਕਿ ਐਚ.ਐਫ.ਐਲ. ਦੀ ਪਿਛਲੇ ਵਿੱਤੀ ਵਰੇ ਦੌਰਾਨ ਸਾਲਾਨਾ ਟਰਨਓਵਰ 560 ਕਰੋੜ ਰੁਪਏ ਸੀ ਜਿਸ ਵਿੱਚ ਚਾਲੂ ਵਿੱਤੀ ਵਰੇ ਦੌਰਾਨ 45 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਨਵੇਂ ਯੂਨਿਟ ਦੀ ਸਥਾਪਤੀ ਨਾਲ ਇਹ ਕੰਪਨੀ ਹਰ ਮਹੀਨੇ 1000 ਮੀਟਰਿਕ ਟਨ ਲੋਹਾ ਢਾਲ ਕੇ ਫੋਰਜਿੰਗ ਖੇਤਰ ਦੀ ਦੇਸ਼ ਵਿੱਚ ਦੂਜੇ ਨੰਬਰ ਦੀ ਕੰਪਨੀ ਬਣੇਗੀ। [caption id="attachment_256548" align="aligncenter" width="300"]Happy Forgilling Limited 550 crore investment Ludhiana install Auto parts unit ਹੈਪੀ ਫੋਰਜਿੰਗ ਲਿਮਿਟਿਡ (HFL) 550 ਕਰੋੜ ਦੇ ਨਿਵੇਸ਼ ਨਾਲ ਲੁਧਿਆਣਾ ’ਚ ਸਥਾਪਤ ਕਰੇਗਾ ਆਟੋ ਪਾਰਟਸ ਯੂਨਿਟ[/caption] ਅਤਿ ਆਧੁਨਿਕ ਢਲਾਈ ਅਤੇ ਮਸ਼ੀਨੀ ਸਹੂਲਤਾਂ ਨਾਲ ਲੈਸ ਐਚ.ਐਫ.ਐਲ. ਵੱਖ-ਵੱਖ ਇੰਜਣ ਮਸ਼ੀਨਾਂ ਦੇ ਪਾਰਟਸ, ਟਰਾਂਸਮਿਸ਼ਨ, ਸਸਪੈਂਸ਼ਨ, ਰੇਲ ਗੱਡੀਆਂ ਨਾਲ ਸਬੰਧਤ ਪਾਰਟਸ, ਤੇਲ ਅਤੇ ਗੈਸ ਆਦਿ ਬਣਾਉਣ ਵਿੱਚ ਮਾਹਰ ਹੈ। ਐਚ.ਐਫ.ਐਲ. ਦੇ ਉਤਪਾਦਾਂ ਵਿੱਚ ਕਰੈਂਕ ਸ਼ਾਫਟ, ਫਰੰਟ ਐਕਸਲ ਬੀਮ, ਸਟੇਅਰਿੰਗ ਪੁਰਜੇ, ਸਪਿੰਡਲ, ਡਿਫਰੈਂਸ਼ਿਅਲ ਕੇਸ, ਕਨੈਕਟਿੰਗ ਰਾਡਸ, ਟਾਈ ਰਾਡਸ ਅਸੈਂਬਲੀ, ਪਿਸਟਨ ਪਿੰਨਾਂ, ਗੇਅਰ ਬਲੈਂਕਸ, ਹਬਸ, ਕਰਾਉਨ ਅਤੇ ਪਿਨੀਅਨਜ਼ ਆਦਿ ਸ਼ਾਮਲ ਹਨ ਅਤੇ ਕੰਪਨੀ ਕਈ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਦੀ ਭਰੋਸੇਮੰਦ ਸਪਲਾਇਰ ਹੈ।ਇਨਾਂ ਕੰਪਨੀਆਂ ਵਿੱਚ ਅਸ਼ੋਕ ਲੇਅਲੈਂਡ, ਮਹਿੰਦਰਾ ਐਂਡ ਮਹਿੰਦਰਾ, ਜੇ.ਸੀ.ਬੀ., ਐਸਕੋਰਟਸ, ਸਵਰਾਜ ਟ੍ਰੈਕਟਰਜ਼, ਇੰਟਰਨੈਸ਼ਨਲ ਟ੍ਰੈਕਟਰਜ਼, ਸੋਨਾਲੀਕਾ, ਆਈਸ਼ਰ ਟ੍ਰੈਕਟਰਜ਼, ਮੈਰੀਟੋਰ ਇਟਲੀ, ਮੈਰੀਟੋਰ ਸਵੀਡਨ, ਓਰਲੀਕੋਨ ਗ੍ਰੈਜ਼ੈਨਿਓ (ਦਾਨਾ), ਯੇਨਮਾਰ ਜਾਪਾਨ, ਅਮੇਰੀਕਨ ਐਕਸਲਜ਼, ਆਟੋਮੋਟਿਵ ਐਕਸਲਜ਼, ਜੋਸਟ, ਈਟਨ, ਡੈਮਲਰ ਆਦਿ ਸ਼ਾਮਲ ਹਨ। -PTCNews


Top News view more...

Latest News view more...