Happy New Year 2020 : ਬਾਲੀਵੁੱਡ ਸਿਤਾਰਿਆਂ ਨੇ ਵੀ ਕੀਤਾ ਨਵੇਂ ਸਾਲ ਦਾ ਸਵਾਗਤ, ਫੈਨਜ਼ ਨੂੰ ਦਿੱਤੀ ਵਧਾਈ

Happy New Year 2020: Bollywood stars welcome New Year, congratulations to Fans
Happy New Year 2020 : ਬਾਲੀਵੁੱਡ ਸਿਤਾਰਿਆਂ ਨੇ ਵੀ ਕੀਤਾ ਨਵੇਂ ਸਾਲ ਦਾ ਸਵਾਗਤ, ਫੈਨਜ਼ ਨੂੰ ਦਿੱਤੀ ਵਧਾਈ

Happy New Year 2020 : ਬਾਲੀਵੁੱਡ ਸਿਤਾਰਿਆਂ ਨੇ ਵੀ ਕੀਤਾ ਨਵੇਂ ਸਾਲ ਦਾ ਸਵਾਗਤ, ਫੈਨਜ਼ ਨੂੰ ਦਿੱਤੀ ਵਧਾਈ:ਨਵੀਂ ਦਿੱਲੀ : ਅੱਜ ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਅਤੇ ਸਾਲ 2020 ਸ਼ੁਰੂ ਹੋ ਗਿਆ ਹੈ। ਅੱਜ ਸਮੁੱਚੇ ਭਾਰਤ ’ਚ ਨਵੇਂ ਸਾਲ 2020 ਦੀ ਆਮਦ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਦੇਸ਼ ਦੇ ਲਗਭਗ ਹਰੇਕ ਸ਼ਹਿਰ ਤੇ ਪਿੰਡ ਵਿੱਚ ਰਾਤੀਂ 12 ਵਜੇ ਲੋਕਾਂ ਨੇ ਨਵੇਂ ਸਾਲ ਦਾ ਸੁਆਗਤ ਕੀਤਾ ਹੈ। ਉੱਥੇ ਹੀ ਬਾਲੀਵੁੱਡ ਸਿਤਾਰਿਆਂ ਨੇ ਵੀ ਬੜੀ ਧੂਮਧਾਮ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਇਹੀ ਨਹੀਂ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ‘ਤੇ ਨਵੇਂ ਸਾਲ ਦੀ ਵਧਾਈ ਦਿੱਤੀ ਹੈ।

Happy New Year 2020: Bollywood stars welcome New Year, congratulations to Fans
Happy New Year 2020 : ਬਾਲੀਵੁੱਡ ਸਿਤਾਰਿਆਂ ਨੇ ਵੀ ਕੀਤਾ ਨਵੇਂ ਸਾਲ ਦਾ ਸਵਾਗਤ, ਫੈਨਜ਼ ਨੂੰ ਦਿੱਤੀ ਵਧਾਈ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਇੱਕ ਵੀਡੀਓ ਪੋਸਟ ਕਰ ਕੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਦੋਵੇਂ ਫਿਲਹਾਲ ਸਵਿਜ਼ਰਲੈਂਡ ‘ਚ ਛੁੱਟੀਆਂ ਮਨਾ ਰਹੇ ਹਨ। ਵਿਰਾਟ ਨੇ ਲਿਖਿਆ, “ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀ ਵਧਾਈ।” ਵੀਡੀਓ ‘ਚ ਵਿਰਾਟ ਨੇ ਕਿਹਾ, “ਦੋਸਤੋਂ, ਇਸ ਲਈ ਅਸੀ ਇਸ ਖੂਬਸੂਰਤ ਗਲੇਸ਼ੀਅਰ ‘ਚ ਆਏ ਹਾਂ ਅਤੇ ਅਸੀ ਸੋਚਿਆ ਕਿ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦੇਈਏ। ਅਨੁਸ਼ਕਾ ਨੇ ਕਿਹਾ, “ਮੈਂ ਪਰਮਾਤਮਾ ਨੂੰ ਬੇਨਤੀ ਕਰਦੀ ਹਾਂ ਕਿ ਤੁਹਾਡੇ ਲਈ ਨਵਾਂ ਸਾਲ 2020 ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਨਵੇਂ ਸਾਲ ਦੀ ਵਧਾਈ।

Happy New Year 2020: Bollywood stars welcome New Year, congratulations to Fans
Happy New Year 2020 : ਬਾਲੀਵੁੱਡ ਸਿਤਾਰਿਆਂ ਨੇ ਵੀ ਕੀਤਾ ਨਵੇਂ ਸਾਲ ਦਾ ਸਵਾਗਤ, ਫੈਨਜ਼ ਨੂੰ ਦਿੱਤੀ ਵਧਾਈ

ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੇ ਬੁਆਏਫਰੈਂਡ ਰੋਹਮਨ ਸ਼ਾਲ ਤੇ ਆਪਣੀਆਂ ਦੋਵਾਂ ਬੇਟੀਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਬੋਲਡ ਅਵਤਾਰ ‘ਚ ਆਪਣੇ ਫੈਨਜ਼ ਨੂੰ ਨਿਊ ਈਅਰ ਵਿਸ਼ ਕੀਤਾ ਹੈ।

Happy New Year 2020: Bollywood stars welcome New Year, congratulations to Fans
Happy New Year 2020 : ਬਾਲੀਵੁੱਡ ਸਿਤਾਰਿਆਂ ਨੇ ਵੀ ਕੀਤਾ ਨਵੇਂ ਸਾਲ ਦਾ ਸਵਾਗਤ, ਫੈਨਜ਼ ਨੂੰ ਦਿੱਤੀ ਵਧਾਈ

ਇਸ ਦੇ ਇਲਾਵਾ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨਿਲ ਕਪੂਰ ਨੇ ਆਪਣੇ ਫੈਨਜ਼ ਨਾਲ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕਰ ਕੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਸੂ ਨੇ ਵੀ ਆਪਣੇ ਫੈਨਜ਼ ਨੂੰ ਨਿਊ ਈਅਰ ਵਿਸ਼ ਕੀਤਾ। ਉਨ੍ਹਾਂ ਆਪਣੇ ਪਤੀ ਕਰਨ ਗ੍ਰੋਵਰ ਨਾਲ ਇਕ ਵੀਡੀਓ ਸ਼ੇਅਰ ਕਰਦੇ ਹੋਏ ਨਵੇਂ ਸਾਲ ਦੀ ਵਧਾਈ ਦਿੱਤੀ। ਪ੍ਰਿਟੀ ਜਿੰਟਾ ਨੇ ਇਕ ਪਿਆਰੀ ਜਿਹੀ ਵੀਡੀਓ ਸ਼ੇਅਰ ਕਰ ਕੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
-PTCNews