ਮੁੱਖ ਖਬਰਾਂ

50,000 ਨੌਕਰੀਆਂ ਦੇ ਰਹੀ ਹੈ ਕਾਂਗਰਸ ਸਰਕਾਰ, ਪਰ ਕਿਹੜੀਆਂ?

By Joshi -- August 22, 2017 2:08 pm -- Updated:Feb 15, 2021

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹਰ ਸਾਲ ਸਾਲਾਨਾ ਨੌਕਰੀ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਕਈ ਵਿਦਿਆਰਥੀਆਂ ਨੂੰ ਨੌਕਰੀਆਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।ਹੁਣ ਇਹ ਵਿਦਿਅਕ ਸੰਸਥਾ ਪੰਜਾਬ ਕਾਂਗਰਸ ਨਾਲ ਮਿਲ ਕੇ ਮੇਗਾ ਜਾਬ ਫੈਸਟ ਦਾ ਆਯੋਜਨ ਕਰਨ ਜਾ ਰਹੀ ਹੈ, ਜਿਸ ਰਾਹੀਂ 'ਘਰ ਘਰ ਨੌਕਰੀ' ਵਾਅਦੇ ਨੂੰ ਪੂਰਾ ਕੀਤਾ ਜਾ ਸਕੇ।

Har ghar naukri scheme captain amarinder & CU organises mega job fest!
Har ghar naukri scheme captain amarinder & CU organises mega job fest!ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਹਿਲੇ ਪੜਾਅ ਵਿੱਚ ਨੌਕਰੀ ਮੇਲੇ ਵਿੱਚ ਚੁਣੇ 50,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ, ਹਾਲਾਂਕਿ ਤਕਰੀਬਨ 4 ਲੱਖ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਨੇ 'ਘਰ ਘਰ ਨੌਕਰੀ' 'ਤੇ ਰਜਿਸਟਰ ਕੀਤਾ ਹੈ।

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿਚ ਰਾਜ ਪੱਧਰੀ ਨੌਕਰੀ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਵੱਲੋਂ ਨੌਕਰੀ ਦੀ ਮੇਲਾ ਬੇਤਰਤੀਬੇ ਢੰਗ ਨਾਲ ਹੋ ਰਿਹਾ ਸੀ ਅਤੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਵਿੱਚ ਵੀ ਇਸ ਨਾਲ ਕਮੀ ਆਉਂਦੀ ਸੀ।
Har ghar naukri scheme captain amarinder & CU organises mega job fest!"ਇਸ ਤੋਂ ਪਹਿਲਾਂ ਕਦੇ ਵੀ 832 ਕੰਪਨੀਆਂ, 21 ਥਾਵਾਂ ਅਤੇ 50,000 ਵਿਦਿਆਰਥੀ ਇਕ ਪਲੇਟਫਾਰਮ 'ਤੇ ਨੌਕਰੀ ਦੇਣ ਲਈ ਅੱਗੇ ਨਹੀਂ ਆਏ।"

ਹਾਲਾਂਕਿ ਲੋਕ ਇਸ ਗੱਲ ਨੂੰ ਲੈ ਕੇ ਕਸ਼ਮਕਸ਼ 'ਚ ਹਨ ਕਿ "ਘਰ ਘਰ ਨੌਕਰੀ" ਅਧੀਨ ਸਰਕਾਰ ਨੌਕਰੀ ਦੀ ਜਗ੍ਹਾ ਪ੍ਰਾਈਵੇਟ ਨੌਕਰੀਆਂ ਦਾ ਫੈਸਟ ਕਰਵਾ ਕੇ ਕਿਤੇ ਕੈਪਟਨ ਸਰਕਾਰ ਸਿਰਫ ਵਾਅਦਾ ਪੂਰਤੀ ਦਾ ਦਿਖਾਵਾ ਤਾਂ ਨਹੀਂ ਕਰ ਰਹੀ ਹੈ। ਇਸ ਤੋਂ ਇਲਾਵਾ ਪਹਿਲਾਂ "ਆਪਣੀ ਗੱਡੀ, ਆਪਣਾ ਰੋਜ਼ਗਾਰ" ਤਹਿਤ ਕੰਮ ਕਰ ਰਹੇ ਨੌਜਵਾਨਾਂ ਨੇ ਕੈਪਟਨ ਸਰਕਾਰ 'ਤੇ ਆਪਣੇ ਵਾਅਦੇ ਨੂੰ ਅਧੂਰੇ ਢੰਗ ਨਾਲ ਪੂਰੇ ਕਰਨ ਦੇ ਇਲਜ਼ਾਮ ਲਾਏ ਸਨ ਅਤੇ ਹੜਤਾਲ ਵੀ ਕੀਤੀ ਸੀ।

—PTC News

  • Share